ਹਰਜਿੰਦਰ ਸਿੰਘ ਭੱਟੀ
- 1 ਮਹਿੰਦਰਾ ਪਿੱਕਅਪ ਗੱਡੀ ਅਤੇ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਗਰੋਸਰੀ ਅਤੇ ਦਵਾਈਆ, ਨਸ਼ੀਲੀਆ ਗੋਲੀਆ ਬਰਾਮਦ
- ਬਰਾਮਦ ਕੀਤੇ ਮਾਲ ਦੀ ਕੀਮਤ 50 ਲੱਖ ਰੁਪਏ ਦੇ ਕਰੀਬ
- ਦੋਸ਼ੀਆਂ ਖਿਲਾਫ ਵੱਖ-ਵੱਖ ਥਾਣਿਆ ਵਿੱਚ ਮੁਕੱਦਮੇ ਸਨ ਦਰਜ
ਐਸ ਏ ਐਸ ਨਗਰ, 28 ਜਨਵਰੀ 2021 - ਸਤਿੰਦਰ ਸਿੰਘ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਆਦੇਸ਼ਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ ਪੀ ਐਸ, ਕਪਤਾਨ ਪੁਲਿਸ (ਸ਼ਹਿਰੀ) ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ ਸੰਧੂ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਹਿਰੀ-1, ਜਿਲ੍ਹਾ ਐਸ.ਏ.ਐਸ.ਨਗਰ ਦੀ ਰਹਿਨੁਮਾਈ ਅਧੀਨ ਇੰਸਪੈਕਟਰ ਅਸ਼ੋਕ ਕੁਮਾਰ, ਮੁੱਖ ਅਫਸਰ ਥਾਣਾ ਮਟੋਰ, ਜਿਲ੍ਹਾ ਐਸ.ਏ.ਐਸ ਨਗਰ ਵਲੋਂ ਮਾੜੇ ਅਨਸਰਾਂ ਅਤੇ ਦੁਕਾਨਾਂ/ਗੁਦਾਮਾਂ ਵਿੱਚ ਪਾੜ ਲਗਾ ਕੇ ਸਮਾਨ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ।
ਜਿਸ ਤਹਿਤ ਇੰਸਪੈਕਟਰ ਅਸ਼ੋਕ ਕੁਮਾਰ, ਮੁੱਖ ਅਫਸਰ ਥਾਣਾ ਮਟੋਰ ਵਲੋਂ ਸਮੇਤ ਪੁਲਿਸ ਪਾਰਟੀ ਦੇ ਦੁਕਾਨਾਂ/ਗੁਦਾਮਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਚੋਰਾਂ ਜਸਵੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਗੁਰੂ ਅੰਗਦ ਦੇਵ ਕਲੋਨੀ ਜੰਡੋਲੀ, ਰਾਜਪੁਰਾ ਜਿਲ੍ਹਾ ਪਟਿਆਲਾ, ਸਾਹਿਲ ਪੁੱਤਰ ਰਾਮ ਲਾਲ ਵਾਸੀ ਮਕਾਨ ਨੰਬਰ 1452, ਨੇੜੇ ਮਹਾਂਵੀਰ ਮੰਦਰ ਰਾਜਪੁਰਾ ਜਿਲ੍ਹਾ ਪਟਿਆਲਾ, ਸੁਲਭ ਪੁੱਤਰ ਰਾਮ ਲਾਲ ਵਾਸੀ ਮਕਾਨ ਨੰਬਰ 1452, ਨੇੜੇ ਮਹਾਂਵੀਰ ਮੰਦਰ ਰਾਜਪੁਰਾ ਜਿਲ੍ਹਾ ਪਟਿਆਲਾ, ਸਾਹਿਲ ਪੁੱਤਰ ਜਸਵੀਰ ਸਿੰਘ ਵਾਸੀ ਗੁਰੂ ਅੰਗਦ ਦੇਵ ਕਲੋਨੀ ਪਿੰਡ ਜੰਡੋਰੀ, ਰਾਜਪੁਰਾ ਜਿਲ੍ਹਾ ਪਟਿਆਲਾ, ਇਸ਼ਾਂਤ ਖੰਨਾ ਉਰਫ ਈਸੂ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 2932, ਵਾਰਡ ਨੰਬਰ 15 ਖਰੜ, ਸਾਹਿਬ ਸਿੰਘ ਉਰਫ ਸਾਹਿਬਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 4342 ਨੇੜੇ ਕਿਲਾ ਕੰਪਲੈਕਸ ਖਰੜ, ਨੂੰ ਕਾਬੂ ਕੀਤਾ ਗਿਆ।
ਜਿਹਨਾਂ ਦੀ ਪੁੱਛਗਿਛ ਤੋਂ ਇਹਨਾਂ ਵਲੋਂ ਚੋਰੀ ਕੀਤਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਨਰੇਸ ਪੁੱਤਰ ਮਦਨ ਲਾਲ ਵਾਸੀ ਗਾਂਧੀ ਕਲੋਨੀ ਨਰੰਗ ਜਨਰਲ ਸਟੋਰ ਰਾਜਪੁਰਾ, ਮੁਨੀਸ਼ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਮਕਾਨ ਨੰਬਰ 74 ਰਾਜਪੁਰਾ ਟਾਊਨ (ਰਾਜਪੁਰਾ), ਸੰਜਮ ਸਿੰਧੀ ਪੁੱਤਰ ਮਹਿੰਦਰ ਕੁਮਾਰ ਵਾਸੀ ਮਕਾਨ ਨੰਬਰ 249, ਗਲੀ ਨੰਬਰ 5 ਤ੍ਰਿਪੜੀ ਟਾਊਨ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ। ਜਿਹਨਾਂ ਵਲੋਂ 04 ਮਹਿੰਦਰਾ ਪਿੱਕਅਪ ਗੱਡੀਆ ਚੋਰੀ ਕੀਤੀਆ ਗਈਆ ਸਨ, ਜਿਹਨਾਂ ਵਿਚੋਂ 01 ਮਹਿੰਦਰਾ ਪਿੱਕਅਪ ਗੱਡੀ ਬਰਾਮਦ ਹੋਈ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਗਰੋਸਰੀ ਅਤੇ ਦਵਾਈਆ, ਨਸ਼ੀਲੀਆ ਗੋਲੀਆ ਬਰਾਮਦ ਹੋਈਆਂ। ਹਨ। ਬਰਾਮਦ ਕੀਤੇ ਮਾਲ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਇਹਨਾਂ ਦੋਸ਼ੀਆਂ ਵਿਚੋਂ ਸਾਹਿਲ ਪੁੱਤਰ ਰਾਮ ਲਾਲ ਹੋਟਲ ਮੈਨੇਜਮੈਂਟ ਦੀ ਪੜਾਈ ਕਰਦਾ ਹੈ, ਮੁਨੀਸ ਡੀ-ਫਾਰਮੇਸੀ ਦੀ ਪੜਾਈ ਕਰਦਾ ਹੈ, ਜਸਵੀਰ ਸਿੰਘ ਅਤੇ ਈਸੂ ਅਨਪੜ ਹਨ, ਬਾਕੀ ਦੋਸ਼ੀ 8ਵੀ ਤੋਂ 12ਵੀਂ ਕਲਾਸ ਤੱਕ ਪੜੇ ਹਨ। ਇਹਨਾਂ ਕਾਬੂ ਕੀਤੇ ਵਿਅਕਤੀਆਂ ਵਿਚੋਂ ਜਸਵੀਰ ਸਿੰਘ ਖਿਲਾਫ ਵੱਖ-ਵੱਖ ਥਾਣਿਆ ਵਿੱਚ 08 ਮੁਕੱਦਮੇ, ਸਾਹਿਬ ਸਿੰਘ ਖਿਲਾਫ 02 ਮੁਕੱਦਮੇ, ਇਸਾਨ ਉਰਫ ਈਸੂ ਖਿਲਾਫ 05 ਮੁਕੱਦਮੇ, ਮੁਨੀਸ ਖਿਲਾਫ 01 ਮੁਕੱਦਮਾ ਪਹਿਲਾਂ ਵੀ ਦਰਜ ਹਨ। ਇਹ ਗਿਰੋਹ ਜੀਰਕਪੁਰ, ਮੋਹਾਲੀ ਦੇ ਏਰੀਆ ਵਿੱਚ ਵੱਡੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਰੇਕੀ ਕਰਕੇ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਚੋਰੀਆ ਕਰਦੇ ਹਨ। ਇਹਨਾ ਵਿੱਚ ਸਾਹਿਲ ਅਤੇ ਸੁਲਭ ਦੋਵੇ ਸਕੇ ਭਰਾ ਅਤੇ ਸਾਹਿਲ ਅਤੇ ਜਸਵੀਰ ਸਿੰਘ ਦੋਵੇਂ ਪਿਓ-ਪੁੱਤਰ ਹਨ। ਇਹਨਾਂ ਸਾਰੇ ਦੋਸ਼ੀਆ ਦਾ ਮਾਨਯੋਗ ਅਦਾਲਤ ਤੋਂ 05 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਵਲੋਂ ਪੁੱਛਗਿਛ ਦੌਰਾਨ 03 ਚੋਰੀਆਂ ਜੀਰਕਪੁਰ ਅਤੇ 01 ਚੋਰੀ ਸ਼ਾਹੀਮਾਜਰਾ ਵਿਖੇ ਕਰਨ ਬਾਰੇ ਮੰਨਿਆ ਹੈ। ਦੋਸ਼ੀਆਂ ਪਾਸੋਂ ਹੋਰ ਪੁੱਛਗਿਛ ਜਾਰੀ ਹੈ, ਜਿਸ ਤੋਂ ਇਹਨਾਂ ਦੇ ਗਿਰੋਹ ਦੇ ਬਾਕੀ ਸਾਥੀਆ ਅਤੇ ਹੋਰ ਚੋਰੀਆ ਕਰਨ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਸਵੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਗੁਰੂ ਅੰਗਤ ਕਲੋਨੀ ਪਿੰਡ ਜੰਡੋਲੀ ਰਾਜਪੁਰਾ ਪਟਿਆਲਾ ਥਾਣਾ ਸਿਟੀ ਰਾਜਪੁਰਾ ਦੇ ਖਿਲਾਵ ਦਰਜ ਮੁਕੱਦਮਿਆ ਸਬੰਧੀ ਰਿਪੋਰਟ
ਮੁਕੱਦਮਾ ਨੰਬਰ 31 ਮਿਤੀ 03.07 2018 ਅ/ਧ 457, 1. ਮੁਕੱਦਮਾ ਨੰਬਰ 31 ਮਿਤੀ 03.07.2018 ਅ/ਧ 457,380 ਆਈ ਪੀ ਸੀ. ਥਾਣਾ ਮੰਡੀ ਪਟਿਆਲਾ।
2. ਮੁਕੱਦਮਾ ਨੰਬਰ 52 ਮਿਤੀ 27.07.2018 ਅ/ਧ 22-61-85 ਐਨ.ਡੀ.ਪੀ.ਐਸ ਐਕਟ 467,467, 468 471, ਆਈ ਪੀ ਸੀ. ਥਾਣਾ ਮੰਡੀ ਪਟਿਆਲਾ।
3. ਮੁਕੱਦਮਾ ਨੰਬਰ 115 ਮਿਤੀ 17.09.2013 ਅ/ਧ 379, ਆਈ.ਪੀ.ਸੀ. ਥਾਣਾ ਧਰਮਪੁਰਾ ਸੋਲਨ ਹਿਮਾਚਲ ਪ੍ਰਦੇਸ।
ਮੁਕੱਦਮਾ ਨੰਬਰ 47 ਮਿਤੀ 23.05.2009 ਅ/ਧ 457,4. ਮੁਕੱਦਮਾ ਨੰਬਰ 47 ਮਿਤੀ 23.05.2009 ਅ/ਧ 457,380 ਆਈ.ਪੀ.ਸੀ. ਥਾਣਾ ਪ੍ਰਮਾਣੂ
ਮੁਕੱਦਮਾ ਨੰਬਰ 34 ਮਿਤੀ 02.04.2009 ਅ/ਧ 457,5. ਮੁਕੱਦਮਾ ਨੰਬਰ 34 ਮਿਤੀ 02.04.2009 ਅ/ਧ 457,380 ਆਈ.ਪੀ.ਸੀ. ਥਾਣਾ ਪ੍ਰਮਾਣੂ
ਮੁਕੱਦਮਾ ਨੰਬਰ 23 ਮਿਤੀ 17.03.2009 ਅ/ਧ 457,6. ਮੁਕੱਦਮਾ ਨੰਬਰ 23 ਮਿਤੀ 17.03.2009 ਅ/ਧ 457,380 ਆਈ.ਪੀ.ਸੀ. ਥਾਣਾ ਪ੍ਰਮਾਣੂ
7. ਮੁਕੱਦਮਾ ਨੰਬਰ 44 ਮਿਤੀ 30.03.2018 ਅ/ਧ 174-ਏ ,229-ਏ , ਸੋਲਨ
ਮੁਕੱਦਮਾ ਨੰਬਰ 378 ਮਿਤੀ 15.12.2013 ਅ/ਧ 457,8. ਮੁਕੱਦਮਾ ਨੰਬਰ 378 ਮਿਤੀ 15.12.2013 ਅ/ਧ 457,380 ਆਈ.ਪੀ.ਸੀ. ਥਾਣਾ ਪਰਾਓ ਜਿਲ੍ਹਾ ਅੰਬਾਲਾ।
ਸਾਹਿਬ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ #
ਸਾਹਿਬ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ # 4342 ਨੇੜੇ ਜ਼ਿਲਾ ਕੰਪਲੈਕਸ, ਖਰੜ, ਮੋਹਾਲੀ, ਜ਼ਿਲਾ-ਐਸ,ਏ,ਐਸ ਨਗਰ ਦੇ ਖਿਲਾਫ ਦਰਜ ਮੁਕੱਦਮਿਆ ਸਬੰਧੀ ਰਿਪੋਰਟ
1. ਮੁਕੱਦਮਾ ਨੰਬਰ 73 ਮਿਤੀ 16.03.2019 ਅ/ਧ 61-1-14 ਅਕਸਾਇਜ ਐਕਟ ਥਾਣਾ ਸਿਟੀ ਖਰੜ।
ਮੁਕੱਦਮਾ ਨੰਬਰ 127 ਮਿਤੀ 28.07.2016 ਅ/ਧ 379,379-ਬੀ,201,2. ਮੁਕੱਦਮਾ ਨੰਬਰ 127 ਮਿਤੀ 28.07.2016 ਅ/ਧ 379, 379ਬੀ, 201,411, ਆਈ.ਪੀ.ਸੀ. ਥਾਣਾ ਫੇਸ-1 ਮੋਹਾਲੀ।
ਈਸੂ ਪੁੱਤਰ ਅਸ਼ੋਕ ਕੁਮਾਰ ਵਾਸੀ #ਈਸੂ ਪੁੱਤਰ ਅਸ਼ੋਕ ਕੁਮਾਰ ਵਾਸੀ #2932, ਵਾਰਡ ਨੰਬਰ-15, ਨੇੜੇ ਪੱਥਰਾ ਵਾਲਾ ਖੂਹ,
ਖਰੜ, ਮੋਹਾਲੀ, ਜ਼ਿਲਾ-ਐਸ,ਏ,ਐਸ ਨਗਰ ਦੇ ਖਿਲਾਫ ਦਰਜ ਮੁਕੱਦਮਿਆ ਸਬੰਧੀ ਰਿਪੋਰਟ:
1. ਮੁਕੱਦਮਾ ਨੰਬਰ 153 ਮਿਤੀ 05.07.18 ਅ/ਧ 22 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ
ਖਰੜ।
2. ਮੁਕੱਦਮਾ ਨੰਬਰ 237 ਮਿਤੀ 01.12.16 ਅ/ਧ 22 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ
ਖਰੜ।
3. ਮੁਕੱਦਮਾ ਨੰਬਰ 548 ਮਿਤੀ 28.11.12 ਅ/ਧ 379 411, ਆਈ.ਪੀ.ਸੀ. ਥਾਣਾ ਸੈਕਟਰ 39
ਚੰਡੀਗੜ।
4. ਮੁਕੱਦਮਾ ਨੰਬਰ 100 ਮਿਤੀ 27.06.13 ਅ/ਧ 379, ਆਈ.ਪੀ.ਸੀ. ਥਾਣਾ ਸਿਟੀ ਖਰੜ॥
5. ਮੁਕੱਦਮਾ ਨੰਬਰ 290 ਮਿਤੀ 09.07.09 ਅ/ਧ 356, 379 ਆਈ.ਪੀ.ਸੀ. ਥਾਣਾ ਸੈਕਟਰ 39 ਚੰਡੀਗੜ।
ਮੁਨੀਸ਼ ਕੁਮਾਰ ਪੁੱਤਰ ਉਮ ਪ੍ਰਕਾਸ ਵਾਸੀ #74, ਰਾਜਪੁਰਾ ਟਾਊਨ, ਰਾਜਪੁਰਾ, ਪਟਿਆਲਾ ਦੇ ਖਿਲਾਫ ਦਰਜ ਮੁਕੱਦਮਿਆ ਸਬੰਧੀ ਰਿਪੋਰਟ
1. ਮੁਕੱਦਮਾ ਨੰਬਰ 89 ਮਿਤੀ 24.07.2017 ਅ/ਧ 22 ਐਨ.ਡੀ.ਪੀ.ਐਸ. ਐਕਟ ਥਾਣਾ ਸੰਭੂ ਪਟਿਆਲਾ।
ਬਰਾਮਦਗੀ ਦਾ ਵੇਰਵਾਂ
1. ਐਮ.ਡੀ.ਐਚ ਮਸਾਲੇ 40 ਪੇਟੀਆ
2. ਸੰਤੂਰ ਸਾਬਣ 60 ਪੇਟੀਆ
3. ਚਾਹ ਪੱਤੀ 107 ਕੱਟੇ
4. ਰਿਫਾਇਡ ਤੇਲ 90 ਪੇਟੀਆ
5. ਪੈਨਸਿਲ ਸੈੱਲ 09 ਪੇਟੀਆ
6. ਮਲਟੀ ਵਿਟਾਮਿਨ ਦਵਾਈਆ 10 ਪੇਟੀਆ
7. ਚੋਰੀਸੁਦਾ ਗੱਡੀ ਮਹਿੰਦਰਾ ਪਿਕ ਅੱਪ 01
8. ਰੇਕੀ ਲਈ ਵਰਤੀ ਗੱਡੀ ਐਸ ਕਰਾਸ 01
9. ਨਸ਼ੀਲੀਆ ਗੋਲੀਆ 930 ਗੋਲੀਆ
ਦਸਿਆ ਜਾਂਦਾ ਹੈ ਕਿ:
1. ਸੰਜਮ ਸਿੱਧੀ ਪੁੱਤਰ ਮਹਿੰਦਰ ਸਿੰਘ ਵਾਸੀ #249, ਗਲੀ ਨੰਬਰ-5, ਤ੍ਰਿਪੜੀ ਟਾਊਨ, ਪਟਿਆਲਾ, ਜ਼ਿਲਾ- ਐਸ,ਏ,ਐਸ ਨਗਰ (ਥਾਣਾ ਤ੍ਰਿਪੜੀ, ਪਟਿਆਲਾ) ਨੂੰ ਮਿਤੀ 23.01.2021 ਨੂੰ ਰਾਤ ਸਮੇਂ ਘਰ ਤੋਂ ਪਟਿਆਲਾ ਵਿਖੇ ਤੋਂ ਗ੍ਰਿਫਤਾਰ ਕੀਤਾ ਗਿਆ) (ਪੜਾਈ:- ਬੀ ਏ (ਤੀਜਾ ਸਾਲ)
2. ਈਸੂ ਪੁੱਤਰ ਅਸ਼ੋਕ ਕੁਮਾਰ ਵਾਸੀ #2932, ਵਾਰਡ ਨੰਬਰ-15, ਨੇੜੇ ਪੱਥਰਾ ਵਾਲਾ ਖੂਹ, ਖਰੜ, ਮੋਹਾਲੀ, ਜ਼ਿਲਾ-ਐਸ,ਏ,ਐਸ ਨਗਰ। (ਥਾਣਾ ਸਿਟੀ ਖਰੜ ) ਨੂੰ ਮਿਤੀ 23.01.2021 ਨੂੰ ਰਾਤ ਸਮੇ ਮਹਿੰਦਰਾ ਪਿਕਅਪ ਬਾਕਰਪੁਰ ਚੌਕ ਤੋਂ ਲਾਂਡਰਾ ਰੋਡ ਨੂੰ ਜਾਂਦੀ ਸੜਕ ਤੋਂ ਗ੍ਰਿਫਤਾਰ ਕੀਤਾ ਗਿਆ) (ਪੜਾਈ:- ਪੰਜਵੀ)
3. ਮੁਨੀਸ਼ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ #74, ਰਾਜਪੁਰਾ ਟਾਊਨ, ਰਾਜਪੁਰਾ, ਪਟਿਆਲਾ। (ਥਾਣਾ ਸਿਟੀ ਰਾਜਪੂਰਾ, ਪਟਿਆਲਾ) ਨੂੰ ਮਿਤੀ 23.01.2021 ਨੂੰ ਰਾਤ ਸਮੇਂ ਘਰ ਤੋ ਰਾਜਪੁਰਾ ਜਿਲ੍ਹਾ ਪਟਿਆਲਾ ਵਿਖੇ ਤੋਂ ਗ੍ਰਿਫਤਾਰ ਕੀਤਾ ਗਿਆ) (ਡੀ-ਫਾਰਮੇਸੀ)
4. ਨਰੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਗਾਂਧੀ ਕਾਲੋਨੀ, ਰਾਜਪੁਰਾ, ਪਟਿਆਲਾ। (ਥਾਣਾ ਸਿਟੀ ਰਾਜਪੂਰਾ, ਪਟਿਆਲਾ) ਨੂੰ ਮਿਤੀ 23.01.2021 ਨੂੰ ਰਾਤ ਸਮੇ ਘਰ ਤੋਂ ਰਾਜਪੁਰਾ ਜਿਲ੍ਹਾ ਪਟਿਆਲਾ ਵਿਖੇ ਤੋਂ ਗ੍ਰਿਫਤਾਰ ਕੀਤਾ ਗਿਆ) (8 ਵੀਂ ਪਾਸ)
5. ਸਾਹਿਲ ਕਾਲੜਾ ਪੁੱਤਰ ਰਾਮ ਲਾਲ ਵਾਸੀ # 1452, ਨੇੜੇ ਮਹਾਂਵੀਰ ਮੰਦਿਰ, ਰਾਜਪੁਰਾ,
ਪਟਿਆਲਾ। (ਥਾਣਾ ਸਿਟੀ ਰਾਜਪੂਰਾ, ਪਟਿਆਲਾ) ਨੂੰ ਮਿਤੀ 22.01.2021 ਨੂੰ ਰਾਤ ਸਮੇ ਸਬਜੀ ਮੰਡੀ ਸੈਕਟਰ-70 ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ। (ਹੋਟਲ ਮੈਨੇਜਮੈਂਟ)
6. ਸੁਲਭ ਕਾਲੜਾ ਪੁੱਤਰ ਰਾਮ ਲਾਲ ਵਾਸੀ # 1452, ਨੇੜੇ ਮਹਾਂਵੀਰ ਮੰਦਿਰ, ਰਾਜਪੁਰਾ, ਪਟਿਆਲਾ। (ਥਾਣਾ ਸਿਟੀ ਰਾਜਪੂਰਾ, ਪਟਿਆਲਾ) ਨੂੰ ਮਿਤੀ 23.01.2021 ਨੂੰ ਰਾਤ ਸਮੇਂ ਘਰ ਤੋਂ ਪਟਿਆਲਾ ਵਿਖੇ ਤੋਂ ਗ੍ਰਿਫਤਾਰ ਕੀਤਾ ਗਿਆ) (12ਵੀਂ ਜਮਾਤ ਪਾਸ)
7. ਸਾਹਿਲ ਪੁੱਤਰ ਜਸਵੀਰ ਸਿੰਘ ਵਾਸੀ # ਗੁਰੂ ਅੰਗਤ ਕਾਲੋਨੀ, ਪਿੰਡ-ਜੰਡੋਲੀ, ਰਾਜਪੁਰਾ, ਪਟਿਆਲਾ । (ਥਾਣਾ ਸਿਟੀ ਰਾਜਪੂਰਾ, ਪਟਿਆਲਾ) ਨੂੰ ਮਿਤੀ 23.01.2021 ਨੂੰ ਰਾਤ ਸਮੇ ਘਰ ਤੋਂ ਪਟਿਆਲਾ ਵਿਖੇ ਤੋਂ ਗ੍ਰਿਫਤਾਰ ਕੀਤਾ ਗਿਆ) ( 12ਵੀਂ ਜਮਾਤ ਪਾਸ)
8. ਜਸਵੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ- # ਗੁਰੂ ਅੰਗਤ ਕਾਲੋਨੀ, ਪਿੰਡ-ਜੰਡੋਲੀ, ਰਾਜਪੁਰਾ,
ਪਟਿਆਲਾ। (ਥਾਣਾ ਸਿਟੀ ਰਾਜਪੂਰਾ, ਪਟਿਆਲਾ) ਨੂੰ ਮਿਤੀ 23.01.2021 ਨੂੰ ਰਾਤ ਸਮੇਂ ਮਹਿੰਦਰਾ
ਪਿਕਅਪ ਬਾਕਰਪੁਰ ਚੌਕ ਤੋਂ ਲਾਂਡਰਾ ਰੋਡ ਨੂੰ ਜਾਂਦੀ ਸੜਕ ਤੋਂ ਗ੍ਰਿਫਤਾਰ ਕੀਤਾ ਗਿਆ) (ਅਨਪੜ੍ਹ)
9. ਸਾਹਿਬ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ # 4342,ਨੇੜੇ ਜ਼ਿਲਾ ਕੰਪਲੈਕਸ, ਖਰੜ, ਮੋਹਾਲੀ, ਜ਼ਿਲਾ-ਐਸ,ਏ,ਐਸ ਨਗਰ। (ਥਾਣਾ ਸਿਟੀ ਖਰੜ) ਨੂੰ ਮਿਤੀ 23.01.2021 ਨੂੰ ਰਾਤ ਸਮੇ ਮਹਿੰਦਰਾ ਪਿਕਅਪ ਬਾਕਰਪੁਰ ਚੌਕ ਤੋਂ ਲਾਂਡਰਾ ਰੋਡ ਨੂੰ ਜਾਂਦੀ ਸੜਕ ਤੋਂ ਗ੍ਰਿਫਤਾਰ ਕੀਤਾ ਗਿਆ) (ਨੌਵੀ ਜਮਾਤ)।