ਦੀਪਕ ਜੈਨ
- 17 ਕਾਂਗਰਸ, 5 ਅਜਾਦ ਅਤੇ 1 ਸੀਟ 'ਤੇ ਅਕਾਲੀ ਦਲ ਜੇਤੂ
ਜਗਰਾਓਂ, 17 ਫਰਵਰੀ 2021 - ਨਗਰ ਕੌਂਸਲ ਜਗਰਾਓਂ ਦੀਆਂ 23 ਸੀਟਾਂ ਵਿੱਚੋ 17 ਸੀਟਾਂ 'ਤੇ ਕਬਜਾ ਕਰਕੇ ਕਾਂਗਰਸ ਪਾਰਟੀ ਵਲੋਂ ਜਿੱਤ ਹਾਸਲ ਕੀਤੀ ਗਈ ਹੈ ਅਤੇ 5 ਅਜਾਦ ਉਮੀਦਵਾਰ ਅਤੇ ਇਕ ਸੀਟ ਅਕਾਲੀ ਦਲ ਦੀ ਝੋਲੀ ਪਈ ਹੈ। ਇਸ ਬਾਰ ਨਗਰ ਕੌਂਸਲ 'ਚ ਕਈ ਨਵੇਂ ਚੇਹਰੇ ਸਾਹਮਣੇ ਆਏ ਹਨ। ਆਮ ਆਦਮੀ ਪਾਰਟੀ ਦੇ ਹੱਥ ਕੋਈ ਵੀ ਸੀਟ ਨਹੀਂ ਲੱਗੀ ਅਤੇ ਕਈ ਵਾਰਡਾਂ ਚ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ।
ਭਾਜਪਾ ਲਈ ਤਾਂ ਹਾਲਾਤ ਇੰਨੇ ਮਾੜੇ ਰਹੇ ਕਿ ਉਸਦਾ ਇਕ ਉਮੀਦਵਾਰ ਵੀ ਜਿੱਤ ਨਹੀਂ ਸਕਿਆ। ਇਸ ਬਾਰ ਪਹਿਲੀ ਵਾਰੀ ਚੌਣ ਲੜਨ ਵਾਲੇ ਵਾਰਡ ਨ.12 ਤੋਂ ਅਜਾਦ ਉਮੀਦਵਾਰ ਹਿਮਾਂਸ਼ੂ ਮਲਿਕ ਨੇ ਸਬ ਤੋਂ ਵੱਧ ਵੋਟਾਂ ਹਾਸਲ ਕਰਦਿਆਂ ਜਿੱਤ ਪ੍ਰਾਪਤ ਕੀਤੀ। ਮਲਿਕ ਨੂੰ ਕੁਲ 1273 ਵੋਟ ਮਿਲੇ ਪਰ ਸਬ ਤੋਂ ਵੱਧ ਅੰਤਰ ਨਾਲ ਜਿੱਤ ਵਾਲੇ ਕਾਂਗਰਸ ਪਾਰਟੀ ਦੇ ਵਾਰਡ 20 ਤੋਂ ਉਮੀਦਵਾਰ ਅਨਮੋਲ ਗੁਪਤਾ ਰਹੇ ਜਿੰਨਾ ਨੇ 1010 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।
ਕਾਂਗਰਸ ਪਾਰਟੀ ਦੇ ਗੜ੍ਹ ਵਿੱਚੋ 2 ਅਜਾਦ ਉਮੀਦਵਾਰ ਜਿੱਤ ਵਿਚ ਕਾਮਯਾਬ ਰਹੇ ਉਹ ਹਨ ਵਾਰਡ 4 ਤੋਂ ਪਤਰਕਾਰ ਅਮਰਜੀਤ ਸਿੰਘ ਮਾਲਵਾ ਅਤੇ 12 ਚੋਣ ਹਿਮਾਂਸ਼ੂ ਮਲਿਕ। ਵਾਰਡ 4 ਵੀ ਕਾਂਗਰਸ ਦੇ ਇੰਚਾਰਜ ਮਲਕੀਤ ਸਿੰਘ ਦਾਖਾ ਦਾ ਖਾਸ ਸੀ ਅਤੇ 12 ਵਿਚ ਤਾਂ ਦਾਖਾ ਦੀ ਸੱਜੀ ਬਾਂਹ ਕਹੇ ਜਾਂ ਵਾਲੇ ਰਾਕੇਸ਼ ਰੋਡਾ ਦਾ ਸੀ ਜਿਥੇ ਕਿ ਮਲਿਕ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਨਗਰ ਕੌਂਸਲ ਵਿਚ ਫੇਰ ਬਣੇਗਾ ਕਾਂਗਰਸ ਪ੍ਰਧਾਨ
ਇਸ ਵਾਰ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਵਲੋਂ ਆਪਣਾ ਪ੍ਰਧਾਨ ਨਗਰ ਕੌਂਸਲ ਜਗਰਾਓਂ ਵਿਚ ਬਣਾਇਆ ਜਾਏਗਾ ਅਤੇ ਹੁਕੂਮਤ ਜਾਰੀ ਰੱਖੀ ਜਾਏਗੀ ਕਿਓਂਕਿ 23 ਵਾਰਡਾਂ ਵਿੱਚੋ ਅੱਧੇ ਨਾਲੋਂ ਵੱਧ 17 ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਈਆਂ।