ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕੀਰਤਨੀ ਜੱਥਿਆਂ ਵਲੋਂ ਸਿਮਰਜੀਤ ਬੈਂਸ ਦਾ ਸਨਮਾਨ
ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਪੰਜਾਬ ਵਾਸੀਆਂ ਦੀ ਸੇਵਾ ਵਿਚ ਸਦਾ ਹਾਜਰ ਰਹਾਂਗਾ :ਬੈਂਸ
ਲੁਧਿਆਣਾ, 21 ਫਰਵਰੀ () ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗੁਰਦੁਆਰਾ ਨਾਨਕਸਰ ਸਾਹਿਬ, ਟੇਢੀ ਰੋਡ, ਸ਼ਿਮਲਾਪੁਰੀ ਵਿਖੇ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕੀਰਤਨੀ ਜੱਥਿਆਂ ਨੇ ਪਾਰਟੀ ਦੀਆਂ ਪੰਜਾਬ ਹਿਤੈਸ਼ੀ ਅਤੇ ਭ੍ਰਿਸ਼ਟਾਚਾਰ
ਵਿਰੋਧੀ ਕਾਰਵਾਈਆਂ ਕਾਰਨ ਸਨਮਾਨਿਤ ਕੀਤਾ। ਇਸ ਮੌਕੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਜੱਥਾ ਬੀਬੀ ਬਲਜੀਤ ਕੋਰ ਹੂੰਝਣ, ਗੁਰਦੁਆਰਾ ਗੁਰਦਰਸ਼ਨ ਸਾਹਿਬ ਜੀ, ਗੁਰਦੁਆਰਾ ਦੁੱਖ ਭੰਜਨ ਸਾਹਿਬ ਜੀ ਬੀਬੀ ਤਰਨਜੀਤ ਕੌਰ, ਗੁਰਦੁਆਰਾ ਗੋਬਿੰਦ ਸਰ ਜੀ
ਬੀਬੀ ਅਮਰਜੀਤ ਕੌਰ, ਮਾਤਾ ਸਾਹਿਬ ਕੌਰ ਜੀ ਜੱਥਾ ਬੀਬੀ ਗੁਰਮੀਤ ਕੌਰ, ਮਾਤਾ ਗੁਜਰ ਕੌਰ ਜੰਤਾ ਨਗਰ ਬੀਬੀ ਪ੍ਰੀਤਮ ਕੌਰ, ਗੁਰਦੁਆਰਾ ਕਰਮਸਰ ਜੀ ਰਾਧਾ ਸੁਆਮੀ ਰੋਡ ਬੀਬੀ ਡਿੰਪਲ ਕੌਰ, ਵੱਡਾ ਗੁਰਦੁਆਰਾ ਪਿੰਡ ਗਿੱਲ ਬੀਬੀ ਹਰਜੀਤ ਕੌਰ, ਗੁਰਦੁਆਰਾ ਗੋਬਿੰਦ ਸਿੰਘ ਜਮਾਲਪੁਰ ਬੀਬੀ ਸੁਰਿੰਦਰ ਕੌਰ, ਗੁਰਦੁਆਰਾ ਗੋਬਿੰਦ ਸਿੰਘ ਜੀ ਬਰੋਟਾ ਰੋਡ ਬੀਬੀ ਗੁਰਪਾਲ ਕੌਰ ਅਤੇ ਗੁਰਦੁਆਰਾ ਗੁਰੂ ਨਾਨਾਕ ਨਿਵਾਸ ਬੀਬੀ ਪਰਮਜੀਤ ਕੌਰ ਨੇ ਆਪਣੇ ਜੱਥਿਆਂ ਸਮੇਤ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਜਸਵੀਰ ਸਿੰਘ ਅਤੇ ਉਪਰੋਕਤ ਬੀਬੀਆਂ ਨੇ ਕਿਹਾ ਕਿ ਜੋ ਕੰਮ ਰਵਾਇਤੀ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਭਲੇ ਲਈ ਕਰਨੇ ਚਾਹੀਦੇ
ਹਨ, ਉਹ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਕਰ ਰਹੀ ਹੈ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਦੇ ਆਗੂ ਵਾਰੋ ਵਾਰੀ ਸਤਾ ਦਾ ਆਨੰਦ ਮਾਣ ਰਹੇ ਹਨ। ਉਨਾ ਹੋਰ ਕਿਹਾ ਕਿ ਲੋਕ ਇਨਸਾਫ ਪਾਰਟੀ ਨੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੰਘਰਸ਼ ਕਰਦੇ ਹੋਏ ਪੰਜਾਬ ਸਰਕਾਰ ਤੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਮਤ ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਵਸੂਲਣ ਲਈ ਮਤਾ ਪਾਸ ਕਰਵਾਇਆ ਅਤੇ ਦੁਬਾਰਾ ਸੰਘਰਸ਼ ਕਰਦੇ ਹੋਏ ਪੰਜਾਬ ਅਧਿਕਾਰ ਯਾਤਰਾ ਰਾਂਹੀ 21 ਲੱਖ ਲੋਕਾਂ ਦੀ ਪਟੀਸ਼ਨ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਅਗੇ ਪੇਸ਼ ਕਰਕੇ ਪੰਜਾਬ ਦੇ ਪਾਣੀਆਂ ਦਾ ਬਿੱਲ ਬਣਾ ਕੇ ਉਪਰੋਕਤ ਸੂਬਿਆਂ ਨੂੰ ਭੇਜਣ ਦੀ ਮੰਗ ਕੀਤੀ। ਉਨਾ ਹੋਰ ਕਿਹਾ ਕਿ ਲੋਕ ਇਨਸਾਫ ਪਾਰਟੀ ਨੇ ਉਸ ਵੇਲੇ ਸਾਈਕਲ ਯਾਤਰਾ ਕੱਢ ਕੇ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਦੋਂ ਕਿਸਾਨ ਵਿਰੋਧੀ ਆਰਡੀਨੈਂਸ ਲੋਕ ਸਭਾ ਵਿਚ ਪੇਸ਼ ਕੀਤੇ ਗਏ ਜੋਕਿ ਹੁਣ ਕਾਨੂੰਨ ਬਣ ਚੁੱਕੇ ਹਨ ਅਤੇ ਉੱਸ ਉਪਰੰਤ ਕਿਸਾਨ ਜੱਥੇਬੰਦੀਆਂ ਦੇ ਸਦੇ ਤੇ ਪਾਰਟੀਬਾਜ਼ੀ
ਤੋਂ ਉੱਪਰ ਉੱਠ ਕੇ ਹਰੇਕ ਸੰਘਰਸ਼ ਵਿਚ ਕਿਸਾਨਾ ਦਾ ਸਾਥ ਦਿੱਤਾ। ਇਸ ਦੇ ਨਾਲ ਹੀ ਕਿਸਾਨ ਸੰਘਰਸ਼ ਨੂੰ ਦੁਬਾਰਾ ਸਿਖਰਾਂ ਤੇ ਪੁੰਹਚਾਉਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਸੋਨੇ ਦੀ ਕਹੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ। ਉਨਾ ਹੋਰ ਕਿਹਾ ਕਿ ਪਾਰਟੀ ਦੇ ਅਗੂਆਂ ਵਲੋਂ ਸਮੇ ਸਮੇ ਤੇ ਭ੍ਰਿਸ਼ਟਾਚਾਰ, ਰੇਤ ਮਾਫੀਆ, ਭੂ ਮਾਫੀਆ ਆਦਿ ਵਿਰੁੱਧ ਲੜਾਈ ਲੜਦੇ ਹੋਏ ਆਮ ਆਦਮੀ ਦੇ ਨਾਲ ਖੜਨ ਕਾਰਨ ਬੈਂਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਅਤੇ ਉਨਾ ਦੀ ਪਾਰਟੀ ਦੇ ਲੋਕ ਅਗੇ ਨਾਲੋਂ ਵੀ ਵੱਧ ਉਤਸ਼ਾਹ ਨਾਲ ਕੰਮ ਕਰ ਸਕਣ। ਇਸ ਮੋਕੇ ਤੇ ਬੈਂਸ ਨੇ ਕਿਹਾ ਕਿ ਤੁਸੀ ਲੋਕਾਂ ਨੇ ਆਪਣੀ ਕੀਮਤੀ ਵੋਟ ਰਾਂਹੀ ਸਾਨੂੰ ਚੁਣ
ਕੇ ਵਿਧਾਨ ਸਭਾ ਵਿਚ ਭੇਜਿਆ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀ ਤੁਹਾਡੀ ਲੜਾਈ ਨੂੰ ਅਪਣੀ ਸਮਝ ਕੇ ਲੜੀਏ।ਉਨਾ ਕਿਹਾ ਕਿ ਵਾਹਿਗੁਰੂ ਜੀ ਅਪਾਰ ਕ੍ਰਿਪਾ ਸਦਕਾ ਅਸੀ ਅਤੇ ਸਾਡੀ ਲੋਕ ਇਨਸਾਫ ਪਾਰਟੀ ਪੰਜਾਬ ਵਾਸੀਆਂ ਦੀ ਸੇਵਾ ਵਿਚ ਸੀ, ਹੈ ਅਤੇ ਰਹੇਗੀ।