← ਪਿਛੇ ਪਰਤੋ
ਗੁਰਲਾਲ ਭਲਵਾਨ ਦੇ ਕਾਤਲਾਂ ਨੂੰ ਕੀਤਾ ਗ੍ਰਿਫਤਾਰ ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ, 21 ਫਰਵਰੀ, 2021 : ਪਿਛਲੇ ਦਿਨੀਂ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਲਵਾਨ ਤੇ ਦੋ ਅਨਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਹੱਤਿਆ ਦੀ ਜਿੰਮੇਵਾਰੀ ਫੇਸਬੁੱਕ ਤੇ ਲਾਰੈਂਸ ਬਿਸਨੋਈ ਨੇ ਲਈ ਸੀ। ਸੂਤਰਾਂ ਮੁਤਾਬਿਕ ਅੱਜ ਗੁਰਲਾਲ ਭਲਵਾਨ ਦੇ ਕਾਤਲਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਦਿੱਲੀ ਤੋ ਲੈਣ ਪੁਲਿਸ ਵੀ ਰਵਾਨਾ ਹੋ ਚੁੱਕੀ ਹੈ। ਫਰੀਦਕੋਟ ਪੁਲਿਸ ਇਸ ਮਾਮਲੇ ਤੇ ਜਲਦ ਪ੍ਰੈਸ ਕਾਨਫਰੰਸ ਕਰ ਸਕਦੀ ਹੈ।
Total Responses : 936