ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 22 ਫ਼ਰਵਰੀ ,
ਪੰਜਾਬ ਦੇ ਕਿਸਾਨਾਂ ਵੱਲੋਂ ਵਿੱਢੇ ਕਿਰਸਾਨੀ ਨਾਲ ਸਬੰਧਤ ਚੱਲ ਰਹੇ ਕੌਮੀ ਸੰਘਰਸ਼ ਦੌਰਾਨ ਨੌਜਵਾਨ ਵਿੰਦੂ ਦੀ ਮੈਰਿਜ ਦਾ ਫੰਕਸ਼ਨ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਸੰਦੇਸ਼ ਦੇ ਨਾਲ - ਨਾਲ ਹੀ ਪੰਜਾਬੀ ਕਲਚਰ ਦੀ ਮਹਿਕ ਖਿਲਾਰਦਾ ਹੋਇਆ ਵਿਦੇਸ਼ਾਂ ਵਿੱਚ ਵੱਸੇ ਹਮਸਾਇਆਂ ਦੀ ਸ਼ਮੂਲੀਅਤ ਕਰਵਾਉਂਦੇ ਨਵੀਆਂ ਪੈੜਾਂ ਪਾ ਗਿਆ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਭਜਨਗਡ਼੍ਹ ਬਲੱਡ ਡੋਨੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਰਗਰਮ ਨੌਜਵਾਨ ਵਰਿੰਦਰ ਕੁਮਾਰ ਵਿੰਦੂ ਥਿੰਦ ਪੁੱਤਰ ਚੌਧਰੀ ਸੁਭਾਸ਼ ਚੰਦਰ
ਦਾ ਮਨਪ੍ਰੀਤ ਕੌਰ ਸਪੁੱਤਰੀ ਸਰਪੰਚ ਹਰਮੇਸ਼ ਕੁਮਾਰ ਨਾਲ ਹੋਣਾ ਤੈਅ ਹੋਇਆ ਤਾਂ ਜਿੱਥੇ ਚਾਰੋਂ ਪਾਸੇ ਖੁਸ਼ੀਆਂ ਖੇੜਿਆਂ ਦਾ ਮਹੌਲ ਸੀ , ਉੱਥੇ ਸਮਾਜਿਕ ਜਿੰਮੇਵਾਰੀ ਨੂੰ ਸਮਝਦੇ ਕਿਰਸਾਨੀ ਨਾਲ ਸਬੰਧਤ ਗੀਤਾਂ ਉੱਪਰ ਲਗਾਤਾਰ ਭੰਗੜੇ ਪਾਏ ਜਾਂਦੇ ਰਹੇ ਕਿਰਸਾਨੀ ਵਾਲੇ ਕਾਰ ਉੱਪਰ ਝੰਡੇ ਲਗਾ ਕੇ ਜੰਝ ਚਡ਼੍ਹੇ ਵਿੰਦੂ ਨੇ ਕਿਹਾ ਕਿ ਅੱਜ ਅਸੀਂ ਜੁਝਾਰੂ ਸਾਥੀਆਂ ਦੇ ਨਾਲ ਖੜ੍ਹੇ ਹੋਣ ਦੇ ਜਜ਼ਬੇ ਦਾ ਪ੍ਰਗਟਾਵਾ ਕਰ ਰਹੇ ਹਾਂ ਜੋ ਕਿ ਕਿਸਾਨਾਂ ਦੇ ਹੱਕੀ ਮੰਗਾਂ ਲਈ ਦਿੱਲੀ ਦੇ ਬਾਰਡਰਾਂ ਉਪਰ ਲੰਮੇ ਸਮੇਂ ਤੋਂ ਬੈਠੇ ਹਨ ।
ਆਨੰਦ ਕਾਰਜ ਤੋਂ ਬਾਅਦ ਦੁਲਹਨ ਮਨਪ੍ਰੀਤ ਕੌਰ ਨੇ ਕਿਹਾ ਕਿ ਉਸਨੇ ਵਿਦਿਆਰਥੀਆਂ ਸਿੱਖਿਆ ਦੇਣ ਲਈ ਟੀਚਰ ਦੀ ਪੜ੍ਹਾਈ ਕੀਤੀ ਹੈ ਪਰ ਉਹ ਮੁੱਢਲੇ ਰੂਪ ਵਿਚ ਇਕ ਕਿਸਾਨ ਪਰਿਵਾਰ ਦੀ ਬੇਟੀ ਹੈ ।
ਇਸ ਜੋੜੀ ਨੇ ਪ੍ਰਗਟਾਵਾ ਕੀਤਾ ਕਿ ਉਹ ਚੱਲ ਰਹੇ ਮੋਰਚੇ ਦੇ ਫਤਿਹ ਹੋਣ ਤਕ ਹਰ ਸੰਭਵ ਯਤਨ ਪਾਉਣ ਦੀ ਕੋਸ਼ਿਸ਼ ਕਰਨਗੇ ।
ਵਰਨਣਯੋਗ ਹੈ ਕਿ ਇਸ ਪਰਵਾਰ ਨੇ ਪਹਿਲ ਕਰਦਿਆਂ ਪਹਿਲੇ ਹੀ ਕਹਿ ਦਿੱਤਾ ਸੀ ਕਿ ਉਹ ਚਲੀ ਆ ਰਹੀ ਪ੍ਰਥਾ ਅਨੁਸਾਰ ਦਹੇਜ ਨਹੀਂ ਲੈਣਗੇ ਅਤੇ ਅਜਿਹਾ ਹੀ ਕਰਕੇ ਪ੍ਰਸ਼ੰਸਾ ਦੇ ਪਾਤਰ ਬਣ ਗਏ ਹਨ ।