ਫੋਟੋ: ਕਮਲਜੀਤ ਸੰਧੂ -ਬਾਬੂਸ਼ਾਹੀ ਨੈਟਵਰਕ -
ਬਰਨਾਲਾ ਦੀ ਮਹਾਂਪੰਚਾਇਤ ’ਚ ਹੋਇਆ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ : ਰਾਈਟਰਜ਼
ਬਰਨਾਲਾ, 22 ਫਰਵਰੀ, 2021 : ਬਰਨਾਲਾ ਦੀ ਅਨਾਜ ਮੰਡੀ ਵਿਚ ਕੱਲ੍ਹ ਐਤਵਾਰ 21 ਫਰਵਰੀ ਨੂੰ ਹੋਈ ਮਹਾਂ ਪੰਚਾਇਤ ਵਿਚ 1 ਲੱਖ 30 ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ। ਇਹ ਦਾਅਵਾ ਖਬਰ ਏਜੰਸੀ ਰਾਈਟਰਜ਼ ਇੰਡੀਆ ਨੇ ਆਪਣੀ ਰਿਪੋਰਟ ਵਿਚ ਕੀਤਾਹੈ।
ਏਜੰਸੀ ਦੀ ਰਿਪੋਰਟ ਮੁਤਾਬਕ ਮਹਾਂ ਪੰਚਾਇਤ ਵਿਚ 1 ਲੱਖ ਤੋਂ ਜ਼ਿਆਦਾ ਬਲਕਿ 1 ਲੱਖ 30 ਹਜ਼ਾਰ ਲੋਕਾਂ ਦਾ ਇਕੱਠ ਸੀ ਜਿਸ ਵਿਚ ਸ਼ਾਮਲ ਹੋਣ ਵਾਸਤੇ ਲੋਕ 30 ਜਾਂ ਇਸ ਤੋਂ ਵੀ ਵੱਧ ਕਿਲੋਮੀਟਰ ਦੂਰੋਂ ਸਫਰ ਕਰ ਕੇ ਮਹਾਂ ਪੰਚਾਇਤ ਵਾਲੀ ਥਾਂ ਪਹੁੰਚੇ ਸਨ।
ਰੈਲੀ ਮੁੱਖ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੱਖੀ ਗਈ ਸੀ ਪਰ 32 ਹੋਰ ਕਿਸਾਨ ਯੂਨੀਅਨਾਂ ਵੀ ਇਸਦਾ ਹਿੱਸਾ ਬਣ ਗਈਆਂ ਸਨ। ਇਸ ਵਿਸ਼ਾਲ ਇਕੱਠ ਨੂੰ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ ਕਿਸਾਨਾਂ ਆਗੂਆਂ ਨੇ ਸੰਬੋਧਨ ਕੀਤਾ ਸੀ ਤੇ ਲੋਕਾਂ ਨੂੰ 27 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ’ਤੇ ਪਹੁੰਚਣ ਦੀ ਅਪੀਲ ਕੀਤੀ ਸੀ।
Up to 130,000 farmers gathered in India’s northern Punjab state, demanding the repeal of new farm laws enacted by Prime Minister Narendra Modi's government which they say will hurt them and benefit large corporations. Read more https://t.co/kvvk6HduF6 pic.twitter.com/vil3OuvJkb
— Reuters India (@ReutersIndia) February 22, 2021