ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਫਰਵਰੀ 2021-ਪੰਜਾਬ ਕਿ੍ਰਕਟ ਐਸੋਸ਼ੀਏਸ਼ਨ ਮੋਹਾਲੀ ਵੱਲੋਂ ਕਰਵਾਏ ਜਾ ਰਹੇ ਅੰਡਰ-19 ਅੰਤਰ ਜ਼ਿਲ੍ਹਾ ਇੱਕ ਦਿਨਾ ਸੀਮਤ ਓਵਰ ਟੂਰਨਾਮੈਂਟ ਵਿੱਚ ਸ੍ਰੀ ਮੁਕਤਸਰ ਸਹਿਬ ਦੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਐਸੋਸ਼ੀਏਸ਼ਨ ਦੇ ਆਨਰੇਰੀ ਜਨਰਲ ਸਕੱਤਰ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਨੈਸ਼ਨਲ ਪਬਲਿਕ ਸਕੂਲ ਕਿ੍ਰਕੇਟ ਗਰਾਊਂਡ ਵਿੱਚ ਕਰਵਾਏ ਗਏ ਮੈਚ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਾਜ਼ਿਲਕਾ ਨੂੰ ਤੇ ਫਰੀਦਕੋਟ ਵਿਖੇ ਹੋਏ ਮੈਚ ਵਿੱਚ ਫਰੀਦਕੋਟ ਨੂੰ ਹਰਾ ਕੇ ਕੁਆਰਟਰ ਫਾਈਲ ਵਿੱਚ ਜਗ੍ਹਾ ਬਣਾਈ। ਇਸ ਸਮੇਂ ਵੱਖ-ਵੱਖ ਮੈਚਾਂ ਵਿੱਚ ਜਸ਼ਨਪ੍ਰੀਤ ਸਿੰਘ, ਪਰਿਨਾਜ਼ਬੀਰ ਸਿੰਘ ਕਾਉਣੀ, ਯੋਗੇਸ਼ ਕੁਮਾਰ ਮਲੋਟ ਤੇ ਅਰਪਨ ਸਿੰਘ ਥਾਂਦੇਵਾਲਾ ਨੇ ਵਧੀਆ ਪ੍ਰਦਰਸ਼ਨ ਕੀਤਾ। ਮੈਚਾਂ ਦੌਰਾਨ ਪੀ.ਸੀ.ਏ. ਦੇ ਸਲੈਕਟਰ ਲਵ ਅਬਲੀਸ਼, ਸੁਪਿੰਦਰਜੀਤ ਸਿੰਘ ਤੇ ਮਨਿਲ ਬਜਾਜ ਹਾਜ਼ਰ ਸਨ। ਕੁਆਰਟਰ ਫਾਈਨਲ ਮੈਚ 23 ਨੂੰ ਅੰਮਿ੍ਰਤਸਰ ਦੀ ਟੀਮ ਨਾਲ ਅੰਮਿ੍ਰਤਸਰ ਦੇ ਗਾਂਧੀ ਗਰਾਊਂਡ ਵਿੱਚ ਹੋਵੇਗਾ। ਇਸ ਸਮੇਂ ਮੈਚਾਂ ਦੌਰਾਨ ਐਸੋਸ਼ੀਏਸ਼ਨ ਦੇ ਜੁਆਇੰਟ ਸੈਕਟਰੀ ਸੁਭਾਸ਼ ਚੰਦਰ, ਰਣਜੀਤ ਸਿੰਘ ਦੋਦਾ, ਸੁਖਪਾਲ ਸਿੰਘ, ਪਲਵਿੰਦਰ ਸਿੰਘ, ਗੁਰਸੰਤ ਸਿੰਘ, ਗੁਰਨੈਬ ਸਿੰਘ ਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ।