ਅਸ਼ੋਕ ਵਰਮਾ
ਮਾਨਸਾ, 23 ਫਰਵਰੀ 2021 - ਮਾਨਸਾ ਪੁਲਿਸ ਨੇ ਅੰਤਰਰਾਜੀ ਲੁਟੇਰਾ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ ਕਾਰਾਂ,9 ਮੋਟਰਸਾਈਕਲ ਅਤੇ 10 ਮੋਬਾਇਲ ਫੋਨ ਬਰਾਮਦ ਕਰਨ ’ਚ ਸਡਲਤਾ ਹਾਸਲ ਕੀਤੀ ਹੈ। ਐਸ ਐਸ ਪੀ ਮਾਨਸਾ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ’ਚ ਖੁਲਾਸਾ ਕੀਤਾ ਹੈ। ਉਬਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਮਾਨਸਾ ਵਿੱਚ ਇੱਕ ਅਜਿਹਾ ਗਿਰੋਹ ਸਰਗਰਮ ਸੀ ਜੋ ਸ਼ਾਮ ਵਕਤ ਦੁਕਾਨਦਾਰਾਂ ਆਦਿ ਨੂੰ ਲੁੱਟ ਕੇ ਫਰਾਰ ਹੋ ਜਾਂੲਦਾ ਸੀ। ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਜੀਵਨ ਕੁਮਾਰ ਅਤੇ 19ਫਰਵਰੀ ਨੂੰ ਸ਼ੁਨੀਲ ਕੁਮਾਰ ਨੂੰ ਲੁੱਟ ਲਿਆ ਗਿਆ ਸੀ। ਇਸ ਦੇ ਨਾਲ ਹੀ ਸ਼ਹਿਰ ’ਚ ਮੋਟਰਸਾਇਕਲ ਅਤੇ ਕਾਰਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ। ਇਸ ਨੂੰ ਦੇਖਦਿਆਂ ਐਸਪੀ ਰਾਕੇਸ਼ ਕੁਮਾਰ ਕਪਤਾਨ ਪੁਲਿਸ ਅਤੇ ਡੀਐਸਪੀ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਟੀਮ ਬਣਾਈ ਸੀ ਜਿਸ ’ਚ ਥਾਣਾ ਸਿਟੀ 2 ਦੇ ਐਸਐਚਓ ਇੰਸਪੈਕਟਰ ਜਗਦੀਸ਼ ਕੁਮਾਰ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਥਾਣਾ ਸਿਟੀ 2 ਮਾਨਸਾ ਪਲਿਸ ਨੇ ਕਾਰਵਾਈ ਕਰਦਿਆਂ 21ਫਰਵਰੀ ਨੂੰ ਪ੍ਰਭਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜਮ ਦੇ ਕਬਜੇ ਚੋਂ ਚੋਰੀ ਕੀਤੀ ਬਲੈਰੋ ਕੈਂਪਰ ਅਤੇ ਇਸ ਦੀ ਨਿਸ਼ਾਨਦੇਹੀ ਤੇ ਚੋਰੀ ਕੀਤੀ ਜੈਨ ਕਾਰ ਤੋਂ ਇਲਾਵਾ ਥਾਣਾ ਰੋਹਤਕ (ਹਰਿਆਣਾ) ਦੇ ਇਲਾਕੇ ਵਿੱਚੋ ਚੋੋਰੀ ਅਲਟੋ ਕਾਰ ਬਰਾਮਦ ਕੀਤੀ । ਉਨ੍ਹਾਂ ਦੱਸਿਆ ਕਿ ਇਸੇ ਦਿਨ ਹੀ ਥਾਣਾ ਸਿਟੀ 2 ਮਾਨਸਾ ਦੀ ਦੂਸਰੀ ਟੀਮ ਦੇ ਏ ਐਸ ਆਈ ਦਰਸ਼ਨ ਸਿੰਘ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਦੋਸ਼ੀ ਕੁਮਾਰ ਉਰਫ ਰਾਜੂ, ਸ਼ਿਵਮ ਕੁਮਾਰ ਵਾਸੀਆਨ ਮਾਨਸਾ, ਰਿੰਕੂ ਪੰਚਰ ਵਾਸੀ ਸੁੰਦਰਪੁਰ ਰੋਹਤਕ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜਮਾਂ ਕੋਲੋ ਚੋਰੀ ਦੇ 8 ਮੋਟਰਸਾਇਕਲ , ਇੱਕ ਸਕੂਟਰੀ, ਸਫਰ ਕਰਦੇ ਯਾਤਰੀਆਂ ਦੇ ਚੋਰੀ ਕੀਤੇ 10 ਮੋਬਾਇਲ ਫੋਨ ਅਤੇ ਵਾਰਦਾਤਾਂ ਲਈ ਵਰਤੇ ਜਾਂਦੇ ਹਥਿਆਰ ਤੇ ਖੋਹੇ ਹੋਏ ਵਹੀ ਖਾਤੇ ਵੀ ਬਰਾਮਦ ਕੀਤੇ ਹਨ।
ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਕੋਲੋਾਂ ਬਰਾਮਦ ਕੀਤੇ ਸਮਾਨ ਦੀ ਕੀਮਤ ਕਰੀਬ ਸਾਢੇ ਅੱਠ ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸੇ ਗਿਰੋਹ ਦਾ ਇੱਕ ਹੋਰ ਮੈਂਬਰ ਕੁਲਵਿਦਰ ਸਿੰਘ ਉਰਫ ਕਾਲੂ ਪੁੱਤਰ ਮਿੱਠੂ ਸਿੰਘ ਵਾਸੀ ਵਾਰਡ ਨੰਬਰ 4 ਮਾਨਸਾ ਮੌਕੇ ਤੋ ਫਰਾਰ ਹੋ ਗਿਆ ਹੈ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਤਾਂ ਜੋ ਹੋਰ ਵੀ ਭੇਦ ਜਾਣੇ ਜਾ ਸਕਣ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਹ ਵੱਖ ਵੱਖ ਕੇਸਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਖਿਲਾਫ ਪੰਜਾਬ ਅਤੇ ਹਰਿਆਣਾ ’ਚ ਚੋੋਰੀਆਂ, ਲੜਾਈ ਝਗੜੇ ਅਤੇ ਨਸ਼ਿਆਂ ਦੇ 16 ਤੋਂ ਵੱਧ ਮੁਕੱਦਮੇ ਦਰਜ਼ ਰਜਿਸਟਰ ਹਨ।