← ਪਿਛੇ ਪਰਤੋ
ਰਾਜਿੰਦਰ ਕੁਮਾਰ
ਬੰਗਾ, 24 ਫਰਵਰੀ 2021 - ਅੱਜ ਸਵੇਰੇ ਬੰਗਾ ਦੀ ਐਨ ਆਰ ਆਈ ਕਲੋਨੀ ਵਿਚ ਰਹਿੰਦੇ ਇਕ ਪ੍ਰਵਾਸੀ ਕਰਮਚਾਰੀ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਵਿਚ ਬਣੇ ਕਮਰੇ ਵਿਚ ਜਲਾ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਗ੍ਰਿੱਲ ਰੋਡ ਬਣਾਉਣ ਕੰਪਨੀ ਦੇ ਮੈਨੇਜਰ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਨਵਾਂਸ਼ਹਿਰ ਕਿਸੇ ਕੋਲ ਛੱਡ ਆਇਆ ਤੇ ਬਾਅਦ ਵਿਚ ਆਪਣੀ ਪਤਨੀ ਨੂੰ ਅੱਗ ਲਾ ਕੇ ਜਲਾਉਣ ਦੀ ਕੌਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਜਾ ਕੇ ਮੌਕੇ 'ਤੇ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਦੀ ਪੁਲਿਸ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਪ੍ਰਵਾਸੀ ਮੈਨੇਜਰ ਨੇ ਆਪਣੀ ਪਤਨੀ ਦਾ ਕਤਲ ਕਿਉਂ ਕੀਤਾ ਹੈ, ਇਸਦਾ ਖੁਲਾਸਾ ਬਾਅਦ ਵਿਚ ਹੋਵੇਗਾ।
Total Responses : 863