← ਪਿਛੇ ਪਰਤੋ
ਰਾਜਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ, 24 ਫਰਵਰੀ 2021-ਤਰਕਸ਼ੀਲ ਲਹਿਰ ਤੇ ਸਾਹਿਤਕ ਖੇਤਰ ਵਿੱਚ ਸਰਗਰਮ ਕਲਮਕਾਰ ਰਾਮ ਸਵਰਨ ਲੱਖੇਵਾਲੀ ਅੱਜ ਆਕਾਸ਼ਵਾਣੀ ਜਲੰਧਰ ’ਤੇ ਸਰੋਤਿਆਂ ਦੇ ਰੁਬਰੂ ਹੋਣਗੇ। ਇਹ ਜਾਣਕਾਰੀ ਦਿੰਦਿਆਂ ਲੋਕ ਸਾਹਿਤ ਸਭਾ ਦੇ ਸਕੱਤਰ ਬੂਟਾ ਸਿੰਘ ਵਾਕਿਫ ਨੇ ਦੱਸਿਆ ਕਿ ਲੱਖੇਵਾਲੀ ਸ੍ਰੀ ਗੁਰੂ ਰਵਿਦਾਸ ਦੀ ਬਾਣੀ ਤੇ ਸਮਾਜਿਕ ਸਰੋਕਾਰ ਬਾਰੇ ਆਕਾਸਵਾਣੀ ’ਤੇ ਹੋਣ ਵਾਲੀ ਚਰਚਾ ਵਿੱਚ ਭਾਗ ਲੈਣਗੇ। ਇਹ ਪ੍ਰੋਗਰਾਮ ਅੱਜ ਆਕਾਸ਼ਾਣੀ ਜਲੰਧਰ ਤੋਂ ਬਾਅਦ ਦੁਪਿਹਰ 12.20 ਵਜੇ ਪ੍ਰਸਾਰਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਕੂਲ ਲੈਕਚਰਾਰ ਵੱਲੋਂ ਦੂਰਦਰਸ਼ਨ, ਆਕਾਸ਼ਵਾਣੀ ’ਤੇ ਹੋਣ ਵਾਲੀਆਂ ਚਰਚਾਵਾਂ ਵਿੱਚ ਭਾਗ ਲੈਣਾ ਅਧਿਆਪਕ ਵਰਗ ਲਈ ਮਾਣ ਵਾਲੀ ਗੱਲ ਹੈ।
Total Responses : 257