ਚੰਡੀਗੜ੍ਹ, 24 ਫਰਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਲੋਕ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਸ੍ਰ ਚੰਨੀ ਨੇ ਆਖਿਆ ਕਿ ਸਰਦੂਲ ਸਿਕੰਦਰ ਸਾਫ ਸੁਥਰੀ ਲੋਕ ਗਾਇਕੀ ਪ੍ਰਤੀ ਸਮਰਥਿਤ ਫਨਕਾਰ ਸਨ ਤੇ ਉਨਾ ਹਮੇਸ਼ਾ ਸੂਫੀਆਨਾ ਤੇ ਸਭਿਆਚਾਰਕ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਸ੍ਰ ਚਰਨਜੀਤ ਸਿੰਘ ਚੰਨੀ ਨੇ ਇਕ ਬਿਆਨ ਵਿਚ ਕਿਹ ਹੈ ਕਿ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਨੇ ਸੰਗੀਤ ਪਰੇਮੀਆਂ ਨੂੰ ਹਲੂੰਣ ਕੇ ਰੱਖ ਦਿਤਾ ਹੈ ਤੇ ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਵੀ ਸਰਦੂਲ ਸਿਕੰਦਰ ਦੀ ਮੌਤ ਉਤੇ ਅਫਸੋਸ ਪ੍ਰਗਟਾਇਆ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਸਰਦੂਲ ਸਿਕੰਦਰ ਨੂੰ ਮਿਲਾਪੜਾ ਤੇ ਮੋਹਵੰਤਾ ਇਨਸਾਨ ਆਖਿਆ ਤੇ ਲੋਕ ਗਾਇਕੀ ਦਾ ਸਿਕੰਦਰ ਆਖ ਕੇ ਸ਼ਰਧਾਂਜਲੀ ਭੇਟ ਕੀਤੀ ਹੈ।
ਨਿੰਦਰ ਘੁਗਿਆਣਵੀ