ਲੁਧਿਆਣਾ, 24 ਫਰਵਰੀ 2021 - ਜੀ. ਐੱਚ. ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸੁਧਾਰ, ਜ਼ਿਲ੍ਹਾ ਲੁਧਿਆਣਾ ਵਿਖੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਮਨਾਉਂਦੇ ਹੋਏ ਇੱਕ ਮਿਤੀ 21-02-2021 ਨੂੰ ਆਨਲਾਈਨ ਪੰਜਾਬੀ ਸੁਲੇਖ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 222 ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲਾ ਚਾਰ ਅਲੱਗ-ਅਲੱਗ ਵਰਗਾਂ ਵਿੱਚ ਕਰਵਾਇਆ ਗਿਆ-
- ਪਹਿਲਾ ਵਰਗ- ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ
- ਦੂਜਾ ਵਰਗ- ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ
- ਤੀਜਾ ਵਰਗ - ਗਿਆਰਵੀਂ, ਬਾਰ੍ਹਵੀਂ ਅਤੇ ਡਿਪਲੋਮਾ ਦੇ ਵਿਦਿਆਰਥੀਆਂ ਲਈ
- ਚੌਥਾ ਵਰਗ - ਬੀ.ਏ., ਐੱਮ. ਏ., ਪੀਐੱਚ. ਡੀ. ਆਦਿ ਦੇ ਵਿਦਿਆਰਥੀਆਂ ਲਈ।
ਇਸ ਮੁਕਾਬਲੇ ਵਿੱਚ 222 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕੁੱਲ 8 ਜੱਜ ਸਹਿਬਾਨਾਂ (ਸ. ਗੋਪਾਲ ਸਿੰਘ, ਪੰਜਾਬੀ ਮਾਸਟਰ, ਸ. ਮ. ਸ. ਸ. ਰਟੋਲਾਂ, ਜ਼ਿਲ੍ਹਾ ਸੰਗਰੂਰ; ਸ. ਸਰਬਜੀਤ ਸਿੰਘ ਈ. ਟੀ. ਟੀ., ਸ. ਪ੍ਰ. ਸ. ਭਕਨਾ ਖੁਰਦ, ਜ਼ਿਲ੍ਹਾ ਅੰਮ੍ਰਿਤਸਰ; ਸ. ਕੰਵਰਦੀਪ ਸਿੰਘ
ਸ. ਪ੍ਰ. ਸ. ਬਾਜਾ, ਬਲਾਕ ਸੁਲਤਾਨਪੁਰ ਲੋਧੀ-1; ਸ. ਸੁਰਿੰਦਰਪਾਲ ਸਿੰਘ ਈ. ਟੀ. ਟੀ. ਸ. ਪ. ਸ. ਬਿਸ਼ੰਮਬਰ ਪੁਰਾ, ਜ਼ਿਲ੍ਹਾ ਅੰਮ੍ਰਿਤਸਰ; ਸ. ਸੰਦੀਪ ਕੁਮਾਰ, ਕੰਪਿ. ਫੈਕਲਟੀ, ਸ. ਸ. ਸ. ਮਾਨਸਾ, ਜ਼ਿਲ੍ਹਾ ਮਾਨਸਾ; ਸ. ਗੁਰਪ੍ਰੀਤ ਸਿੰਘ ਸੋਢੀ, ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ,ਨਿਧਾਂਵਾਲਾ, ਜ਼ਿਲ੍ਹਾ ਮੋਗਾ; ਮਾਨ ਸਿੰਘ, ਈ. ਟੀ.ਟੀ. ਅਧਿਆਪਕ, ਸ.ਪ੍ਰਾ. ਸ ਸੰਗਾਲਾ (ਸੰਗਰੂਰ); ਹਰਮੀਤ ਸਿੰਘ ਵੜੈਚ, ਡੀ. ਪੀ. ਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਂਦਾ, ਜ਼ਿਲ੍ਹਾ ਸੰਗਰੂਰ) ਨੇ ਜੱਜਮੈੱਟ ਦੀ ਭੂਮਿਕਾ ਨਿਭਾਈ ਅਤੇ ਬੜੇ ਸੂਝਵਾਨ ਢੰਗ ਨਾਲ, ਬਹੁਤ ਘੱਟ ਸਮਾਂ ਲੈ ਕੇ ਨਤੀਜੇ ਘੋਸ਼ਿਤ ਕੀਤੇ। ਕਾਲਜ ਦੇ ਪ੍ਰਿੰਸੀਪਲ ਸਾਹਿਬ ਡਾ. ਪਰਗਟ ਸਿੰਘ ਗਰਚਾ ਨੇ ਡਾ. ਜਗਜੀਤ ਸਿੰਘ ਅਤੇ ਪ੍ਰੋ ਰੁਪਿੰਦਰਜੀਤ ਕੌਰ ਨੂੰ ਇਸ ਮੁਕਾਬਲੇ ਦੇ ਸਫ਼ਲਤਾ ਪੂਰਬਕ ਆਯੋਜਨ ਲਈ ਵਧਾਈ ਦਿੱਤੀ। ਡਾ. ਗਰਚਾ ਨੇ ਕਿਹਾ ਕਿ ਉਹ ਸਾਰੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਪਹਿਲਾ, ਦੂਜਾ ਅਤੇ ਤੀਜਾ ਦਰਜਾ ਹਾਸਿਲ ਕੀਤਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵੀ ਸ਼ਾਬਾਸ਼ੀ ਹੈ , ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ।
ਨਤੀਜੇ
ਪਹਿਲਾ ਵਰਗ- ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ
ਪ੍ਰਸੰਸਾਯੋਗ ਇਨਾਮ-
ਸ਼ਰਨਪ੍ਰੀਤ ਕੌਰ, ਪੰਜਵੀਂ ਜਮਾਤ ਦੀ ਸਰਕਾਰੀ ਪ੍ਰਾਇਮਰੀ ਸਕੂਲ, ਪੁਰਖਾਲੀ ਦੀ ਵਿਦਿਆਰਥਣ
ਤੀਜਾ ਇਨਾਮ
ਬ੍ਰੇਨ ਟ੍ਰੀ ਵਰਡ ਸਕੂਲ, ਅਮਰਗੜ੍ਹ ਦੀ ਪੰਜਵੀਂ ਦੀ ਵਿਦਿਆਰਥਣ- ਰੀਤਕਮਲ ਕੌਰ
ਦੂਜਾ ਇਨਾਮ
ਲਗਨ ਸ਼ਰਮਾ, ਪੰਜਵੀਂ ਜਮਾਤ ਦੀ ਹੋਲੀ ਹਾਰਟ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਛਾਜਲੀ,ਸੰਗਰੂਰ ਦੀ ਵਿਦਿਆਰਥਣ
ਪਹਿਲਾ ਇਨਾਮ
ਰੋਸ਼ਨੀ, ਪੰਜਵੀਂ ਜਮਾਤ ਦੀ ਸਰਕਾਰੀ ਪ੍ਰਾਇਮਰੀ ਸਕੂਲ, ਪੁਰਖਾਲੀ ਦੀ ਵਿਦਿਆਰਥਣ
ਦੂਜਾ ਵਰਗ- ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ
ਪ੍ਰਸੰਸਾਯੋਗ ਇਨਾਮ (ਦੋ ਦਿੱਤੇ ਗਏ)-
1. ਮਹਿਤਾਬ ਸਿੰਘ, ਸੱਤਵੀਂ ਜਮਾਤ ਦਾ ਸੈਕਰੈੱਡ ਹਰਟ ਕੌਨਵੈਂਟ ਸਕੂਲ, ਜਗਰਾਓਂ ਦਾ ਵਿਦਿਆਰਥੀ
2. ਖੁਸ਼ੀ, ਸਰਕਾਰੀ ਹਾਈ ਸਮਾਰਟ ਸਕੂਲ, ਧਰਮਕੋਟ ਬੱਗਾ
ਤੀਜਾ ਇਨਾਮ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਂਦਾ ਦੀ ਅੱਠਵੀਂ ਦੀ ਵਿਦਿਆਰਥਣ, ਵੀਰਪਾਲ ਕੌਰ
ਦੂਜਾ ਇਨਾਮ
ਪ੍ਰਭਜੋਤ ਕੌਰ, ਨੌਵੀਂ ਜਮਾਤ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਦੀ ਵਿਦਿਆਰਥਣ
ਪਹਿਲਾ ਇਨਾਮ
ਗੁਰਸ਼ਾਨਵੀਰ ਕੌਰ, ਅੱਠਵੀਂ ਜਮਾਤ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਦੀ ਵਿਦਿਆਰਥਣ
ਤੀਜਾ ਵਰਗ - ਗਿਆਰਵੀਂ, ਬਾਰ੍ਹਵੀਂ ਅਤੇ ਡਿਪਲੋਮਾ ਦੇ ਵਿਦਿਆਰਥੀਆਂ ਲਈ
ਪ੍ਰਸੰਸਾਯੋਗ ਇਨਾਮ-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਖੋਪੀਰ ਦੀ ਗਿਆਰਵੀਂ ਦੀ ਵਿਦਿਆਰਥਣ- ਰਾਜਵੀਰ ਕੌਰ
ਤੀਜਾ ਇਨਾਮ
ਮੀਨਾ, ਗਿਆਰਵੀਂ ਜਮਾਤ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਂਦਾ ਦੀ ਵਿਦਿਆਰਥਣ
ਦੂਜਾ ਇਨਾਮ
ਪਰਮਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਹੀਆਂ ਦੀ ਬਾਰ੍ਹਵੀਂ ਦੀ ਵਿਦਿਆਰਥਣ
ਪਹਿਲਾ ਇਨਾਮ
ਸਿਮਰਨਜੀਤ ਕੌਰ, ਬਾਰ੍ਹਵੀਂ ਜਮਾਤ ਦੀ ਸਰਕਾਰੀ ਪ੍ਰਾਇਮਰੀ ਸਕੂਲ, ਪੁਰਖਾਲੀ ਦੀ ਵਿਦਿਆਰਥਣ
ਚੌਥਾ ਵਰਗ - ਬੀ.ਏ., ਐੱਮ. ਏ., ਪੀਐੱਚ. ਡੀ. ਆਦਿ ਦੇ ਵਿਦਿਆਰਥੀਆਂ ਲਈ।
ਪ੍ਰਸੰਸਾਯੋਗ ਇਨਾਮ-
ਸੁਖਜੀਤ ਕੌਰ, ਜੀ. ਐੱਚ. ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੋਮੈਨ, ਸਿੱਧਵਾਂ ਖੁਰਦ ਦੀ ਬੀ. ਐੱਡ. ਦੀ ਵਿਦਿਆਰਥਣ
ਤੀਜਾ ਇਨਾਮ
ਪੰਜਾਬੀ ਯੂਨੀਵਰਸਿਟੀ ਦਾ ਐੱਮ. ਏ. ਇਤਿਹਾਸ ਦਾ ਵਿਦਿਆਰਥੀ, ਬੇਅੰਤ ਸਿੰਘ
ਦੂਜਾ ਇਨਾਮ
ਰਾਜਿੰਦਰ ਰਾਣੀ, ਐੱਮ. ਏ. ਪੰਜਾਬੀ ਦੀ ਵਿਦਿਆ ਰਤਨ ਕਾਲਜ ਆਫ਼ ਵੁਮੈਨ, ਖੋਖਰ ਕਲ੍ਹਾਂ, ਸੰਗਰੂਰ ਦੀ ਵਿਦਿਆਰਥਣ
ਪਹਿਲਾ ਇਨਾਮ
ਹਰਲੀਨ ਕੌਰ, ਬੀ. ਐੱਸ. ਸੀ. ਮੈਡੀਕਲ ਦੀ ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼ ਦੀ ਵਿਦਿਆਰਥਣ