ਐਸ.ਏ.ਐਸ.ਨਗਰ, 24 ਫ਼ਰਵਰੀ 2021 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਤਿੰਨ ਮਹੀਨੇ ਬਾਅਦ ਲਈ ਜਾਂਦੀ ਮੈਟ੍ਰਿਕੁਲੇਸ਼ਨ ਪੱਧਰੀ ਵਿਸ਼ਾ ਪੰਜਾਬੀ ਦੀ ਪਰੀਖਿਆ ਦੇ ਤਹਿਤ ਜਨਵਰੀ, 2021 ਦੇ ਆਖਰੀ ਹਫ਼ਤੇ ਵਿੱਚ ਕਰਵਾਈ ਗਈ ਉਚੇਚੀ ਪਰੀਖਿਆ ਦਾ ਨਤੀਜਾ ਬੁੱਧਵਾਰ, 24 ਫ਼ਰਵਰੀ ਨੂੰ ਆਨ-ਲਾਈਨ ਐਲਾਨੇ ਜਾਣ ਉਪਰੰਤ ਬੋਰਡ ਦੀ ਵੈਬਸਾਈਟ www.pseb.ac.in ਤੇ ਅੱਪਲੋਡ ਕਰ ਦਿੱਤਾ ਗਿਆ ਹੈ।
ਬੋਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਬੰਧਤ ਪ੍ਰੀਖਿਆਰਥੀ 24 ਫ਼ਰਵਰੀ ਬਾਅਦ ਦੁਪਹਿਰ ਤੋਂ ਬੋਰਡ ਦੀ ਵੈਬਸਾਈਟ www.pseb.ac.in ਤੇ ਆਪਣਾ ਨਤੀਜਾ ਦੇਖ ਸਕਦੇ ਹਨ।