ਪੁਡੂਚੇਰੀ ਵਿਚ ਲੱਗੇਗਾ ਰਾਸ਼ਟਰਪਤੀ ਸ਼ਾਸਨ,ਕੇਂਦਰੀ ਕੈਬਿਨਟ ਨੇ ਕੀਤੀ ਸਿਫਾਰਿਸ਼
ਨਵੀਂ ਦਿੱਲੀ,24 ਫਰਵਰੀ,2021: ਕੇਂਦਰੀ ਮੰਤਰੀ ਮੰਡਲ ਨੇ ਅੱਜ ਪੁਡੂਚੇਰੀ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਿਉਂ ਕਿ ਬੀਜੇਪੀ ਤੇ ਸਹਿਯੋਗੀ ਪਾਰਟੀਆਂ ਨੇ ਕੇਂਦਰ ਸ਼ਾਸਤ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ। ਉਪ ਰਾਜਪਾਲ ਦੁਆਰਾ ਸਿਫਾਰਸ਼ ਕੀਤੇ ਜਾਣ ਦੇ ਤੁਰੰਤ ਬਾਅਦ ਕੈਬੀਨੇਟ ਨੇ ਇਹ ਕਦਮ ਚੁੱਕਿਆ ਹੈ। ਇਸ ਹਫਤੇ ਮੁੱਖ ਮੰਤਰੀ ਨਾਰਾਇਣਸਾਮੀ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਕੇਂਦਰ ਸ਼ਾਂਤ ਪ੍ਰਦੇਸ਼ ਦੀ ਕਾਂਗਰਸ ਸਰਕਾਰ ਡਿੱਗ ਗਈ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਗਵਾਈ ਵਾਲੀ ਕੇਂਦਰੀ ਕੈਬਿਨਟ ਦੀ ਬੈਠਕ ਵਿਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।