ਅਧਿਆਪਕਾਂ ਨੁੰ ਵਿਭਾਗ ਨੇ ਲਾਇਆ ਨਵਾਂ ਕੰਮ, ਸਵੇਰੇ ਸਵੇਰੇ ਖੜਕਾਉਣਗੇ ਘੰਟੀ
ਲੁਧਿਆਣਾ, 25 ਫਰਵਰੀ, 2021 : ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਅਧਿਆਪਕਾਂ ਨੁੰ ਨਵਾਂ ਕੰਮ ਲਾ ਦਿੱਤਾ ਹੈ। ਹੁਣ ਅਧਿਆਪਕ ਰੋਜ਼ਾਨਾ ਸਵੇਰੇ ਸਵੇਰੇ ਆਪਣੇ ਵਿਦਿਆਰਥੀਆਂ ਨੂੰ ਫੋਨ ਕਰ ਕੇ ਉਠਾਉਣਗੇ ਤੇ ਸਵੇਰੇ ਸਵੇਰੇ ਪੜ੍ਹਨ ਵਾਸਤੇ ਆਖਣਗੇ ਤਾਂ ਜੋ ਵਿਦਿਆਰਥੀਆਂ ਦੇ ਫਾਈਨਲ ਪ੍ਰੀਖਿਆਵਾਂ ਵਿਚ ਨੰਬਰ ਚੰਗੇ ਆ ਸਕਣ।
ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਅਧਿਆਪਕ ਆਪਣਾ ਇਹ ਕੰਮ ਚੰਗੇ ਤਰੀਕੇ ਕਰਨ। ਇਸ ਵਾਸਤੇ ਸਿੱਖਿਆ ਵਿਭਾਗਨੇ ਅਧਿਕਾਰੀਆਂ ਵੱਲੋਂ ਭੇਜਿਆਂ 9 ਨੁਕਾਤੀ ਪਰਫਾਰਮਾ ਵੀ ਅਧਿਆਪਕਾਂ ਨੁੰ ਭੇਜਿਆ ਜਾ ਰਿਹਾ ਹੈ ਜਿਸ ਵਿਚ ਦਰਜ ਹੈ ਕਿ ਜਿਸ ਵਿਦਿਆਰਥੀ ਨੁੰ ਫੋਨ ਕੀਤਾ ਉਸਦਾ ਨਾਂ, ਵਿਦਿਆਰਥੀ ਦੀ ਕਲਾਸ, ਵਿਦਿਆਰਥੀ ਦਾ ਫੋਨ ਨੰਬਰ, ਫੋਨ ਕਰਨ ਦਾ ਸਮਾਂ ਆਦਿ ਇਸ ਵਿਚ ਸ਼ਾਮਲ ਹਨ। ਇਹ ਪਰਫਾਰਮੇ ਲੁਧਿਆਣਾ, ਐਸ ਏ ਐਸ ਨਗਰ, ਐਸ ਬੀ ਐਸ ਨਗਰ,ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਨੁੰ ਭੇਜੇ ਗਏ ਹਨ। ਵਿਭਾਗੀ ਅਧਕਿਾਰੀ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ ਤੇ ਜ਼ਿਲ੍ਹਾ ਦੇ ਬਲਾਕ ਮੈਂਟਰਜ਼ ਨੁ਼ ਆਡੀਓ ਮੈਸਜ ਵੀ ਭੇਜ ਰਹੇ ਹਨ।
ਉਧਰ ਅਧਿਆਪਕ ਵਰਗ ਇਸ ਨਵੇਂ ਲਾਏ ਕੰਮ ਤੋਂ ਔਖਾ ਹੈ। ਅਧਿਆਪਕਾਂ ਦੀ ਦਲੀਲ ਹੈ ਕਿ ਕੋਰੋਨਾ ਹਾਲਾਤਾਂ ਕਾਰਨ ਉਹਨਾਂ ਕੋਲ ਤਾਂ ਪਹਿਲਾਂ ਹੀ ਬਹੁਤ ਕੰਮ ਹੈ, ਹੁਣ ਇਹ ਨਵਾਂ ਪੰਗਾ ਗੱਲ ਪਾ ਦਿੱਤਾ ਹੈ।