ਹਰੀਸ਼ ਕਾਲੜਾ
ਰੂਪਨਗਰ,25 ਫਰਵਰੀ 2021:ਅੱਜ ਰੂਪਨਗਰ ਹਾਕੀ ਅਕੈਡਮੀ (ਰਜਿ.) ਦੇ ਹਾਕੀ ਗਰਾਊਂਡ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪੇਸ਼ ਬੇਗੜਾ ਨੇ ਅਕੈਡਮੀ ਦੇ ਜੂਨੀਅਰ ਖਿਡਾਰੀਆਂ ਨੂੰ ਹਾਕੀਆਂ ਤਕਸੀਮ ਕੀਤੀਆਂ। ਜ਼ਿਲ੍ਹਾ ਖੇਡ ਅਫ਼ਸਰ ਦਾ ਸੁਆਗਤ ਕਰਦਿਆਂ ਅਕੈਡਮੀ ਪ੍ਰਧਾਨ ਦਵਿੰਦਰ ਸਿੰਘ ਜਟਾਣਾ ਅਤੇ ਸਕੱਤਰੀ/ਕੋਚ ਇੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਅਕੈਡਮੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਅਕੈਡਮੀ ਵੱਲੋਂ ਹਰ ਸਾਲ ਸੰਤ ਸ਼ਾਦੀ ਸਿੰਘ ਯਾਦਗਾਰੀ ਅੰਤਰ ਹਾਕੀ ਅਕੈਡਮੀ ਟੂਰਨਾਮੈਂਟ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਉੱਤਰੀ ਭਾਰਤ ਦੀਆਂ ਨਾਮੀ ਅਕੈਡਮੀਆਂ ਭਾਗ ਲੈਂਦੀਆਂ ਹਨ।
ਉਨ੍ਹਾਂ ਦੱਸਿਆ ਇਸ ਅਕੈਡਮੀ ਵਿੱਚੋਂ ਦਰਜਨਾਂ ਖਿਡਾਰੀ ਹਾਕੀ ਅਕੈਡਮੀ 42 ਚੰਡੀਗੜ੍ਹ, ਸੁਰਜੀਤ ਹਾਕੀ ਅਕੈਡਮੀ ਆਦਿ ਵਿੱਚ ਖੇਡ ਰਹੇ ਹਨ। ਅਕੈਡਮੀ ਖਿਡਾਰੀ ਹਾਸ਼ਮ ਅਤੇ ਸਾਨੀਆ ਮਲ੍ਹੀ ਖੇਲੋ ਇੰਡੀਆ ਅਤੇ ਜੂਨੀਅਰ ਨੈਸ਼ਨਲ ਕੈਂਪ ਵਿੱਚ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਲਗਭਗ 70 ਬੱਚੇ 8 ਤੋਂ 18 ਸਾਲ ਦੀ ਉਮਰ ਦੇ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ ਜਿਨ੍ਹਾਂ ਨੂੰ ਮੁਫ਼ਤ ਹਾਕੀਆਂ, ਬਾਲ, ਡ੍ਰੈਸ ਅਤੇ ਡਾਈਟ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪੇਸ਼ ਬੇਗੜਾ ਨੇ ਅਕੈਡਮੀ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਅਕੈਡਮੀ ਵੱਲੋਂ ਪ੍ਰਬੰਧਕਾਂ ਨੇ ਜ਼ਿਲ੍ਹਾ ਖੇਡ ਅਫ਼ਸਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਦਵਿੰਦਰ ਸਿੰਘ ਜਟਾਣਾ, ਇੰਦਰਜੀਤ ਸਿੰਘ, ਪਰਮਜੀਤ ਕੌਰ ਮਲ੍ਹੀ ਕੈਸ਼ੀਅਰ, ਬਲਜਿੰਦਰ ਸਿੰਘ ਨੈਸ਼ਨਲ ਰੈਫਰੀ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਹਰਨੇਕ ਸਿੰਘ ਭੂਰਾ, ਪਰਮਜੀਤ ਕੌਰ, ਗੁਰਮੇਲ ਸਿੰਘ ਕੁਰਾਲੀ, ਮਨਜੀਤ ਸਿੰਘ ਅਤੇ ਰਣਜੀਤ ਸਿੰਘ ਆਦਿ ਸ਼ਾਮਲ ਸਨ।