ਹਰੀਸ਼ ਕਾਲੜਾ
ਰੂਪਨਗਰ, 25 ਫਰਵਰੀ 2021:ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ ਗਈ ਅਤੇ ਇਸ ਸਕੀਮ ਤਹਿਤ ਮਿਥੇ ਪ੍ਰੋਗਰਾਮਾਂ ਨੂੰ ਨੇਪਰੇ ਚਾੜਨ ਲਈ 31 ਮਾਰਚ ਦੀ ਸਮਾਂ ਸੀਮਾ ਤਹਿ ਕੀਤੀ ਗਈ।
ਇਸ ਸਬੰਧੀ ਵਾਧੂ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਅਤੇ ਲਿੰਗ ਅਨੁਪਾਤ ਦਾ ਸੰਤੁਲਨ ਬਿਹਤਰ ਬਣਾਉਣ ਲਈ ਚਲਾਈ ਜਾ ਰਹੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਜ਼ਿਲ੍ਹੇ ਵਿਚ ਵੱਖ ਵੱਖ ਵਿਭਾਗਾਂ ਵਲੋਂ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡੀਈਓ ਸੈਕੰਡਰੀ ਡੀਈਓ ਪ੍ਰਾਇਮਰੀ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਸਕੂਲਾਂ ਦੀਆਂ ਬੱਚੀਆਂ ਜਿਨ੍ਹਾਂ ਨੇ ਅਕਾਦਮਿਕ ਸਿਖਿਆ ਦੇ ਨਾਲ ਨਾਂਲ ਹੋਰਨਾਂ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆ ਹਨ ਉਨ੍ਹਾਂ ਨੂੰ ਰੋਲ ਮਾਡਲ ਮੰਨਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਦੇ ਬਿੳਰਾ ਸਕੂਲਾਂ ਦੀਆਂ ਕੰਧਾਂ ਉਤੇ ਹਾਲ ਆਫ ਫੇਮ ਸਿਰਲੇਖ ਅਧੀਨ ਪੈਟਿੰਗਾਂ ਕੀਤੀਆ ਜਾਣ ਤਾਂ ਜੋ ਹੋਰਨਾਂ ਬੱਚੀਆਂ ਨੂੰ ਅਗਵਾਈ ਮਿਲ ਸਕੇ। ਇਸ ਦੇ ਨਾਂਲ ਹੀ ਜ਼ਿਨ੍ਹਾਂ ਔਰਤਾਂ ਨੇ ਸਮਾਜ ਵਿਚ ਵਿਲੱਖਣ ਥਾਂ ਹਾਸਲ ਕੀਤੀ ਹੈ ਉਨ੍ਹਾਂ ਦੇ ਲੈਕਚਰ ਸਕੂਲੀ ਬੱਚੀਆਂ ਲਈ ਕਰਵਾਏ ਜਾਣ।
ਇਸ ਤੋਂ ਇਲਾਵਾ ਸਕੂਲਾਂ ਦੀ ਬਾਹਰੀ ਕੰਧ ਤੇ ਚਾਈਲਡ ਹੈਲਪ ਲਾਈਨ ਤੋਂ ਇਲਾਵਾ ਸਖੀ ਵਨ ਸਟਾਪ ਸੈਂਟਰ ਦੇ ਨੰਬਰ ਵੀ ਲਿਖੇ ਜਾਣ ਦੀ ਹਦਾਇਤ ਕੀਤੀ ਗਈ ਹੈ। ਸਿਵਲ ਸਰਜਨ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਸਕੀਮ ਤਹਿਤ ਸਕੂਲੀ ਬੱਚੀਆਂ ਦੇ ਹਿਊਮੋਗਲੋਬਿਨ ਤੇ ਅਨੀਮੀਆ ਦੇ ਟੈਸਟਾਂ ਦੇ ਨਾਂਲ ਨਾਲ ਅੱਖਾਂ ਦੀ ਚੈਕਅੱਪ ਦੇ ਟੈਸਟ ਵੀ ਕਰਵਾਏ ਜਾਣ।
ਮੀਟਿੰਗ ਦੌਰਾਨ ਸੀਡੀਪੀਓ ਦਫਤਰ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਉਹ ਹਰ ਬਲਾਕ ਵਿਚ 5-5 ਆਂਗਨਵਾੜੀ ਸੈਂਟਰਾਂ ਦੀ ਸ਼ਨਾਖਤ ਕਰਨਗੇ ਜ਼ਿਨ੍ਹਾਂ ਦੀਆਂ ਬਿਲਡਿੰਗਾਂ ਸਰਕਾਰੀ ਹਨ। ਇਨ੍ਹਾਂ ਆਂਗਨਵਾੜੀ ਸੈਂਟਰਾਂ ਵਿਚ ਛੋਟੇ ਬੱਚੀਆਂ ਦੀ ਜਾਣਕਾਰੀ ਤੇ ਸਿਖਿਆ ਜਿਵੇਂ ਕਿ ਹੱਥ ਧੋਣ ਬਾਰੇ, ਪਾਣੀ ਬਚਾਉਣ ਬਾਰੇ, ਜੰਗਲੀ ਜੀਵਨ ਬਾਰੇ, ਵਾਤਾਵਰਨ ਨੂੰ ਬਚਾਉਣ ਬਾਰੇ ਵਿਸ਼ੇ ਤੇ ਰੋਚਕ ਢੰਗ ਨਾਲ ਪੇਟਿੰਗਾਂ ਕਰਵਾਈਆਂ ਜਾਣ।ਇਸ ਤੋਂ ਇਲਾਵਾ ਆਂਗਨਵਾੜੀ ਸੈਂਟਰਾਂ ਦੀ ਬਾਹਰੀ ਕੰਧ ਤੇ ਚਾਈਲਤ ਹੈਲਪ ਲਾਈਨ ਤੋਂ ਇਲਾਵਾ ਸਖੀ ਵਨ ਸਟਾਪ ਸੈਂਟਰ ਦੇ ਨੰਬਰ ਵੀ ਲਿਖੇ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡ ਅਫਸਰ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਸਕੂਲਾਂ ਦੀਆ ਉਨ੍ਹਾਂ ਸਮੂਹ ਬੱਚੀਆਂ ਜੋ ਕਿ ਜਿਲ੍ਹਾ, ਰਾਜ ਜਾਂ ਕੋਮੀ ਪੱਧਰ ਤੇ ਹਿੱਸਾ ਲੈਦੀਆਂ ਹਨ ਉਨ੍ਹਾਂ ਲਈ ਸਪੋਰਟਸ ਕਿੱਟਾਂ ਤੋਂ ਇਲਾਵਾ ਸਪੋਰਟਸ ਬੂਟਾਂ ਆਦਿ ਦੀ ਤਕਸੀਮ ਕੀਤੇ ਜਾਣ ਦੀ ਐਕਸ਼ਨ ਪਲਾਨ ਤਿਆਰ ਕਰਕੇ ਦੇਣਗੇ।