← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ 2021: ਬਠਿੰਡਾ ਜਿਲ੍ਹੇ ’ਚ ਅੱਜ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ 6 ਮਰੀਜਾਂ ਨੂੰ ਠੀਕ ਹੋਣ ਉਪਰੰਤ ਅੱਜ ਛੁੱਟੀ ਦਿੱਤੀ ਗਈ ਹੈ। ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਸੂਚਨਾਂ ਅਨੁਸਾਰ ਹੁਣ ਜਿਲ੍ਹੇ ’ਚ 79 ਐਕਟਿਵ ਕੇਸ ਹਨ ਅਤੇ 42 ਮਰੀਜਾਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਹੋਇਆ ਹੈ। ਮਹੱਤਵਪੂਰਨ ਤੱਥ ਹੈ ਕਿ ਬਠਿੰਡਾ ਜਿਲ੍ਹੇ ’ਚ ਲੰਘੇ ਸੋਮਵਾਰ ਤੋਂ ਹੀ ਕੋਰੋਨਾ ਮਾਮਲਿਆਂ ’ਚ ਵਾਧਾ ਹੋਇਆ ਹੈ ਜਿਸ ਦਿਨ 18 ਕੇਸ ਨਵੇਂ ਮਿਲੇ ਸਨ ਜਦੋਂਕਿ ਮੰਗਲਵਾਰ ਨੂੰ 7 ਅਤੇ ਬੁੱਧਵਾਰ ਨੂੰ ਕੋਵਿਡ-19 ਦੇ 9 ਮਰੀਜਾਂ ਦੀ ਸ਼ਿਨਾਖਤ ਹੋਈ ਸੀ। ਜਿਲ੍ਹੇ ’ਚ ਹੁਣ ਤੱਕ 9707 ਮਰੀਜ ਮਿਲੇ ਹਨ ਅਤੇ ਡਿਸਚਾਰਜ ਕੀਤੇ ਜਾਣ ਵਾਲਿਆਂ ਦੀ ਗਿਣਤੀ 9399 ਹੈ। ਕੋਵਿਡ 19 ਕਾਰਨ 229 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
Total Responses : 264