- ਕਾਰ ਸੜਕ ਤੋਂ ਹੇਠਾਂ ਡਿੱਗੀ, ਦੋ ਗੰਭੀਰ ਜ਼ਖਮੀ
ਕੁੱਲੂ, 26 ਫਰਵਰੀ 2021 - ਅੱਜ ਸਵੇਰੇ ਕੁੱਲੂ ਜ਼ਿਲ੍ਹੇ ਦੇ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਹੋਏ ਇੱਕ ਸੜਕ ਹਾਦਸੇ ਵਿੱਚ, ਅੰਮ੍ਰਿਤਸਰ ਦੇ ਪੰਜ ਨੌਜਵਾਨ ਜ਼ਖਮੀ ਹੋ ਗਏ।ਇਹ ਘਟਨਾ ਰੋਪਾ ਚੈੱਕ ਪੋਸਟ ਦੇ ਨੇੜੇ ਵਾਪਰੀ। ਮਿਲੀ ਜਾਣਕਾਰੀ ਦੇ ਅਨੁਸਾਰ, ਅੰਮ੍ਰਿਤਸਰ ਤੋਂ 5 ਯਾਤਰੀ ਇੱਕ ਵਾਹਨ ਵਿੱਚ ਸਵਾਰ ਸਨ ਅਤੇ ਕੰਢੀ ਕਟੋਲਾ ਸੜਕ ਰਾਹੀਂ ਮਨਾਲੀ ਵੱਲ ਜਾ ਰਹੇ ਸਨ। ਜਦੋਂ ਰੋਪਾ ਚੈੱਕ ਪੋਸਟ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਗਈ। ਇਸ ਹਾਦਸੇ ਵਿੱਚ 24 ਸਾਲਾ ਸਾਜਨ ਅਤੇ 19 ਸਾਲਾ ਨਿਤਿਨ ਨੂੰ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਉਨ੍ਹਾਂ ਦੇ 3 ਸਾਥੀ ਮਾਮੂਲੀ ਜ਼ਖਮੀ ਹੋਏ ਹਨ।
ਹਾਦਸੇ ਬਾਰੇ ਆਸ ਪਾਸ ਦੇ ਲੋਕਾਂ ਨੇ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪਹੁੰਚ ਕੇ ਘਟਨਾ ਵਾਲੀ ਥਾਂ ਜਾਂਚ ਸ਼ੁਰੂ ਕਰ ਦਿੱਤੀ।