ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ 2021-ਅੱਜ ਪੂਰੇ ਦੇਸ਼ ਵਿੱਚ ਜੀਐਸਟੀ (ਗੁੱਡਸ ਸਰਵਿਸ ਟੈਕਸ) ਦੇ ਸਰਲੀਕਰਨ ਨੂੰ ਲੈ ਕੇ ਵਪਾਰੀ ਸੰਗਠਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸਦਾ ਸ੍ਰੀ ਮੁਕਤਸਰ ਸਾਹਿਬ ਅੰਦਰ ਬਿਲਕੁਲ ਵੀ ਅਸਰ ਵਿਖਾਈ ਨਹੀਂ ਦਿੱਤਾ। ਵਰਣਨਯੋਗ ਹੈ ਕਿ ਵਪਾਰਕ ਸੰਗਠਨਾਂ ਵੱਲੋਂ ਜੀਐਸਟੀ, ਈ-ਕਮਰਸ ਤੇ ਵੱਧ ਰਹੀਆਂ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ 26 ਫਰਵਰੀ ਦਿਨ ਸ਼ੁੱਕਰਵਾਰ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਸੀ, ਜਿਸਦਾ ਸ੍ਰੀ ਮੁਕਤਸਰ ਸਾਹਿਬ ਅੰਦਰ ਕੋਈ ਅਸਰ ਨਹੀਂ ਰਿਹਾ ਤੇ ਸ਼ਹਿਰ ਅੰਦਰ ਸਾਰੇ ਵਪਾਰਿਕ ਅਦਾਰੇ ਤੇ ਹੋਰ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ, ਜਦੋਂਕਿ ਬੰਦ ਦੇ ਐਲਾਨ ਦੇ ਚੱਲਦਿਆਂ ਬਜ਼ਾਰਾਂ ਅੰਦਰ ਰੌਣਕ ਜ਼ਰੂਰ ਘੱਟ ਨਜ਼ਰ ਆਈ। ਸ੍ਰੀ ਮੁਕਤਸਰ ਸਾਹਿਬ ਵਿਖੇ ਸਮੁੱਚੇ ਕਾਰੋਬਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਖੋਲ੍ਹ ਕੇ ਕਾਰੋਬਾਰ ਨੂੰ ਚੱਲਦਾ ਰੱਖਿਆ ਗਿਆ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਟਰਾਂਸਪੋਰਟੇਸ਼ਨ ਵੀ ਇਸ ਬੰਦ ਦਾ ਹਿੱਸਾ ਨਹੀਂ ਬਣਿਆ ਤੇ ਢੋਆ ਢੋਆਈ ਦਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚੱਲਦਾ ਰਿਹਾ।