← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 26 ਫਰਵਰੀ 2021 - ਬੜੇ ਹੀ ਫ਼ਿਲਮੀ ਸਟਾਇਲ ਚ ਨੌਜਵਾਨਾਂ ਵਲੋਂ ਵਿਅਕਤੀਆਂ ਨੂੰ ਬੁਲਾਕੇ ਓਨਾ ਦੀ ਕੁੱਟਮਾਰ ਕੀਤੀ। ਜਾਣਕਾਰੀ ਦਿੰਦਿਆਂ ਥਾਣਾ ਜੋਧਾਂ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਜਗਮੋਹਨ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਜਵੱਦੀ ਸ਼ਿਕਾਇਤ ਦਰਜ ਕਾਰਵਾਈ ਕਿ ਮਿਤੀ 23 ਨੂੰ ਉਸਨੂੰ ਇਕ ਫੋਨ ਆਇਆ ਅਤੇ ਕਿਹਾ ਕਿ ਮੈਂ ਆਪਣੀ ਕਾਰ ਵੇਚਣੀ ਹੈ ਕਿਓਂਕਿ ਸਾਨੂ ਪੈਸਿਆਂ ਦੀ ਲੋੜ ਹੈ। ਮੁਦਈ ਨੇ ਫਿਰ ਦਸਿਆ ਕਿ ਉਹ ਆਪਣੇ ਦੋਸਤ ਨਾਲ 'ਮੋਟਰਸਾਇਕਲ ਤੇ ਸਵਾਰ ਹੋਕੇ ਗੱਡੀ ਪਿੰਡ ਮਨਸੂਰਾਂ ਚਲੇ ਗਏ ਅਤੇ ਜਦੋ ਉਹ ਮਨਸੂਰਾਂ ਪਹੁੰਚੇ ਤਾਂ ਕੁਝ ਸਮੇ ਬਾਅਦ ਦੋ ਨੌਜਵਾਨ ਆਏ ਅਤੇ ਸਾਨੂ ਨਾਲ ਲੈ ਗਏ ਅਤੇ ਥੋੜੀ ਦੂਰ ਜਾਂਦਿਆਂ 4 ਨੌਜਵਾਨ ਹੋਰ ਆਏ ਅਤੇ ਸਾਡੇ ਉਪਰ ਸਾਰਿਆਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਡੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਨਾਲ ਖੇਤਾਂ ਵਿਚ ਕੰਮ ਕਰਦੇ ਲੋਕਾਂ ਨੇ ਆਕੇ ਬਚਾਇਆ ਅਤੇ ਉਹ 6 ਨੌਜਵਾਨ ਭੱਜ ਗਏ। ਪੁਲਿਸ ਵਲੋਂ 6 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਯੋਧਾਂ ਵਿਖੇ ਮੁਕਦਮਾ ਦਰਜ ਕਰ ਲਿਆ ਹੈ।
Total Responses : 188