← ਪਿਛੇ ਪਰਤੋ
ਲੁਧਿਆਣਾ 26 ਫਰਵਰੀ 2021 - ਮਾਨਯੋਗ ਸੀ ਐਮ ਡੀ ਪੰਜਾਬ ਰਾਜ ਬਿਜਲੀ ਨਿਗਮ ਅਤੇ ਮਾਨਯੋਗ ਡਾਇਰੈਕਟਰ ਵਣਜ ਪੰਜਾਬ ਰਾਜ ਬਿਜਲੀ ਨਿਗਮ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਸਟੋਰਾਂ ਅਤੇ ਵਰਕਸ਼ਾਪ ਦੇ ਕੰਮ ਵਿੱਚ ਪਾਰਦਸਤਾ ਅਤੇ ਲੋੜੀਂਦੇ ਸੁਧਾਰ ਕਰਨ ਹਿੱਤ ਮੁੱਖ ਇੰਜੀਨੀਅਰ ਸਟੋਰ ਤੇ ਵਰਕਸ਼ਾਪ ਵੱਲੋਂ ਰਿਫਾਰਮਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸਦੀ ਮੀਟਿੰਗ 26 ਫਰਵਰੀ ਨੂੰ ਮੁੱਖ ਇੰਜੀਨੀਅਰ ਸਟੋਰ ਤੇ ਵਰਕਸ਼ਾਪ ਲੁਧਿਆਣਾ ਸ੍ਰੀ ਅਸ਼ੋਕ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਮੇਟੀ ਮੈਬਰਾਂ ਵੱਲੋਂ ਚਰਚਾ ਦੌਰਾਨ ਅਪਣੇ ਸੁਝਾਅ ਪੇਸ਼ ਕੀਤੇ ਗਏ। ਇਨ੍ਹਾਂ ਸੁਧਾਰਾਂ ਦੀ ਸੂਚੀ ਬਣਾ ਕੇ ਸਿਫਾਰਿਸ਼ ਸਹਿਤ ਪੰਜਾਬ ਰਾਜ ਬਿਜਲੀ ਨਿਗਮ ਮਨੇਜਮੈਂਟ ਨੂੰ ਸਟੋਰ ਅਤੇ ਵਰਕਸ਼ਾਪ ਦੇ ਕੰਮ ਵਿੱਚ ਹੋਰ ਪਾਰਦਸਤਾ ਲਿਆਉਣ ਲਈ ਸੁਝਾਅ ਭੇਜਣ ਦਾ ਫੈਸਲਾ ਕੀਤਾ ਗਿਆ।
Total Responses : 928