ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2021 - ਦੀ ਜੈ ਸਿੰਘ ਵਾਲਾ ਬਹੁ ਮੰਤਵੀ ਸਹਿਕਾਰੀ ਸਭਾ ਦੀ ਚੋਣ ਰੀਤ ਇੰਦਰ ਕੌਰ ਇੰਸਪੈਕਟਰ ਸਹਿਕਾਰੀ ਸਭਾਵਾਂ ਦੀ ਦੇਖ ਰੇਖ ਹੇਠ ਹੋਈ ਜਿਸ ਦੀ ਜਿੰਮੇਵਾਰੀ ਸਹਿਕਾਰੀ ਸਭਾ ਦੇ ਸਕੱਤਰ ਰਘਵੀਰ ਸਿੰਘ ਨੇ ਨਿਭਾਈ । ਇਸ ਚੋਣ ਦੌਰਾਨ ਬਲਵਿੰਦਰ ਸਿੰਘ ਨੂੰ ਪ੍ਰਧਾਨ, ਸੱਤਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਸ਼ਿਵਰਾਜ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਬੰਤ ਸਿੰਘ ,ਰੂਪ ਸਿੰਘ,ਬੂਟਾ ਸਿੰਘ ਸੁਰਜੀਤ ਕੌਰ, ਅਮਰਜੀਤ ਕੌਰ,ਸ਼ੈਂਬਰ ਸਿੰਘ, ਬੂਟਾ ਸਿੰਘ ਅਤੇ ਗੁਰਦਿੱਤ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਹਰਦੀਪ ਸਿੰਘ ਮਾਨ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਸੰਗਤ, ਹਮੀਰ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਖਾਲਸਾ, ਆਰਿਦਮਨ ਸਿੰਘ ਸੇਲਜਮੈਨ, ਪਰਮਜੀਤ ਸਿੰਘ ਅਤੇ ਤੇਜ ਸਿੰਘ ਆਦਿ ਸਮੇਤ ਸਭਾ ਦੇ ਮੈਂਬਰ ਹਾਜਰ ਸਨ।