ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ 27 ਫਰਵਰੀ 20201 - ਪੰਜਾਬੀ ਦੀ ਇੱਕ ਕਹਾਵਤ ਹੈ ਕਿ ਨਹਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ। ਇਹ ਕਹਾਵਤ ਗਿੱਦੜਬਾਹਾ ’ਚ ਅਕਾਲੀ ਦਲ ਤੇ ਉਸ ਸਮੇਂ ਪੂਰੀ ਤਰਾਂ ਫਿੱਟ ਹੋ ਗਈ, ਜਦੋਂ ਰਿਟੇਲ ਕਰਿਆਨਾ ਅੇਸੋਸੀਏਸ਼ਨ ਦੀ ਚੋਣ ਤੋਂ ਕੁਝ ਘੰਟੇ ਪਹਿਲਾਂ ਹੀ ਕਾਂਗਰਸ ਨੇ ਬਿਨਾਂ ਵੋਟਾਂ ਤੋਂ ਹੀ ਪ੍ਰਧਾਨ ਦੀ ਘੋਸ਼ਣਾ ਕਰ ਦਿੱਤੀ।
ਜਦਕਿ ਇਸ ਐਸੋਸੀਏਸ਼ਨ ਤੇ ਅਕਾਲੀ ਦਲ ਪਿਛਲੇ 20 ਸਾਲਾਂ ਤੋਂ ਕਾਬਜ ਸੀ ਅਤੇ ਉਸਦੇ ਕਹੇ ਅਨੁਸਾਰ ਹੀ ਪ੍ਰਧਾਨਗੀ ਦੀ ਚੋਣ ਹੁੰਦੀ ਸੀ। ਜੇਕਰ ਗੱਲ ਕਰੀਏ ਪਿਛਲੇ ਸਮੇਂ ਦੀ ਤਾਂ 20 ਸਾਲਾਂ ਤੋਂ ਅਕਾਲੀ ਦਲ ਨਾਲ ਸਬੰਧਿਤ ਵਰਿੰਦਰ ਅਗਰਪਾਲ ਹੀ ਰਿਟੇਲ ਕਰਿਆਨਾ ਐਸੋਸੀਏਸ਼ਨ ਦਾ ਪ੍ਰਧਾਨ ਚੱਲਿਆ ਆ ਰਿਹਾ ਸੀ। ਕਰੀਬ 2 ਸਾਲ ਪਹਿਲਾਂ ਪ੍ਰਧਾਨਗੀ ਨੂੰ ਲੈ ਕੇ ਰੌਲ ਪਿਆ ਤਾਂ ਐਸੋਸੀਏਸ਼ਨ ਦੇ ਸਰਪ੍ਰਸਤ ਅਕਾਲੀ ਆਗੂ ਅਸ਼ੋਕ ਬੁੱਟਰ ਨੇ ਸਰਵਸੰਮਤੀ ਨਾਲ ਰਾਕੇਸ਼ ਪਪਨੇਜਾ ਨੂੰ ਦੋ ਸਾਲਾਂ ਲਈ ਪ੍ਰਧਾਨ ਬਣਾ ਦਿੱਤਾ। ਦੋ ਸਾਲਾਂ ਬਾਅਦ ਫਿਰ ਤੋਂ ਪ੍ਰਧਾਨ ਵਰਿੰਦਰ ਅਗਰਵਾਲ ਨੂੰ ਹੀ ਬਣਾ ਦਿੱਤਾ ਗਿਆ।
ਜਦਕਿ ਰਾਕੇਸ਼ ਪਪਨੇਜਾ ਨੂੰ ਸਰਪ੍ਰਸਤ ਬਣਾ ਦਿੱਤਾ ਗਿਆ ਸੀ। ਕਰੀਬ 10 ਦਿਨ ਪਹਿਲਾਂ ਚੋਣ ਲਈ ਮੀਟਿੰਗ ਹੋਈ ਅਤੇ ਦੋ ਵਿਅਕਤੀਆਂ ਵਰਿੰਦਰ ਅਗਰਵਾਲ ਅਤੇ ਸੰਦੀਪ ਗਰਗ ਸੀਪਾ ਨੇ ਪ੍ਰਧਾਨ ਬਨਣ ਦੀ ਇੱਛਾ ਜਾਹਿਰ ਕੀਤੀ। ਸਰਵਸੰਮਤੀ ਨਾਲ ਬਣਦੀ ਦੇਖ ਕੇ ਗੱਲ ਵੋਟਾਂ ਤੇ ਆ ਗਈ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਅਤੇ ਦੋਵਾਂ ਨੇ ਪ੍ਰਚਾਰ ਵੀ ਕੀਤਾ। 27 ਫਰਵਰੀ ਸ਼ਨੀਵਾਰ ਨੂੰ ਇਸ ਸਬੰਧ ਵਿਚ ਵੋਟਿੰਗ ਹੋਣੀ ਸੀ। ਪਰ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਹੀ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰ ਗਿੱਦੜਬਾਹਾ ’ਚ ਕਾਗਰਸ ਦੇ ਧੰਮ ਮੰਨੇ ਜਾਂਦੇ ਐਡਵੋਕੇਟ ਅਸ਼ੋਕ ਧੀਰ ਦੇ ਘਰ ਚਲਾ ਗਿਆ।
ਉਸਨੇ ਘਰ ਜਾ ਕੇ ਇਹ ਕਿਹਾ ਕਿ ਉਹ ਚੋਣ ਕਰਵਾਉਣ ਦੇ ਹੱਕ ਵਿਚ ਨਹੀਂ ਹਨ ਉਹ ਭਾਈਚਾਰਕ ਸਾਂਝ ਖਰਾਬ ਨਹੀਂ ਕਰਨੀ ਚਾਹੁੰਦੇ। ਇਸ ਲਈ ਸਰਵਸੰਮਤੀ ਨਾਲ ਹੀ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਜਾਵੇ। ਜਦਕਿ ਇਸ ਸਬੰਧ ਵਿਚ ਉਸਨੇ ਅਕਾਲੀ ਦਲ ਦੇ ਉਸ ਵਿਅਕਤੀ ਨਾਲ ਕੋਈ ਗੱਲ ਨਹੀਂ ਕੀਤੀ ਜੋ ਹਰ ਸਮੇਂ ਇਹ ਕਹਿੰਦਾ ਸੀ ਕਿ ਰਿਟੇਲ ਕਰਿਆਨਾ ਐਸੋਸੀਏਸ਼ਨ ਉਸਦੇ ਕਹਿਣੇ ਤੋਂ ਬਾਹਰ ਨਹੀਂ ਹਨ। ਉਹ ਜਿਸ ਨੂੰ ਚਾਹੇ ਪ੍ਰਧਾਨ ਬਣਾ ਸਕਦਾ ਹੈ ਅਤੇ ਜਿਸ ਨੂੰ ਚਾਹੇ ਉਤਾਰ ਸਕਦਾ ਹੈ। ਕਾਂਗਰਸ ਨੇ ਰਾਤੋ ਰਾਤ ਹੀ ਸੰਦੀਪ ਗਰਗ ਨੂੰ ਪ੍ਰਧਾਨ ਬਣਾ ਦਿੱਤਾ। ਜਦਕਿ ਰਿਟੇਲ ਕਰਿਆਨਾ ਐਸੋਸੀਏਸ਼ਨ ਅਤੇ ਅਕਾਲੀ ਆਗੂ ਨੂੰ ਸਵੇਰੇ ਪਤਾ ਲੱਗਿਆ। ਜਦਕਿ ਉਹ ਚੋਣ ਦੀ ਪੂਰੀ ਤਿਆਰੀ ਵਿਚ ਸਨ।