← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 27 ਫਰਵਰੀ 2021 - ਥਾਣਾ ਸਿਟੀ ਵਿਖੇ 2 ਵਿਅਕਤੀਆਂ ਉੱਪਰ ਜਾਅਲੀ ਕਾਗ਼ਜ਼ ਤਿਆਰ ਕਰਕੇ ਠੱਗੀ ਮਾਰਨ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਹਰਦਿਆਲ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਹਾਂਸ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਵਿੰਦਰ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਐਸ ਬੀ ਐੱਸ ਨਗਰ ਲੁਧਿਆਣਾ ਅਤੇ ਨਵਦੀਪ ਸਿੰਘ ਪੁੱਤਰ ਸੁਦਰਸ਼ਨ ਸਿੰਘ ਨਿਵਾਸੀ ਪੁਮਾਲ ਅਤੇ ਸਤਵਿੰਦਰ ਸਿੰਘ ਪਟਵਾਰੀ (ਮੌਤ ਹੋ ਚੁੱਕੀ ਹੈ ) ਨੇ ਉਸਦੀ ਜ਼ਮੀਨ ਦੀਆਂ ਪਹਿਲਾ ਬਣੀਆਂ ਲਿਮਟਾਂ ਦੇ ਜਾਅਲੀ ਫਕ ਦੇ ਸਰਟੀਫਿਕੇਟ ਤਿਆਰ ਕੀਤੇ ਅਤੇ ਉਸਦੀ ਸਾਡੇ ਪੰਜ ਕਿੱਲੇ ਜ਼ਮੀਨ ਪਰ ਕੈਨਰਾ ਬੈਂਕ ਬ੍ਰਾਂਚ ਜਗਰਾਓਂ ਤੋਂ 30 ਲੱਖ ਰੁਪਏ ਦੀ ਲਿਮਟ ਬਣਵਾ ਲਈ। ਇਸ ਸੰਬੰਧੀ ਪੁਲਿਸ ਵਲੋਂ ਦੋਨਾਂ ਕਥਿਤ ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਓਨਾ ਦੀ ਭਾਲ ਜਾਰੀ ਹੈ।
Total Responses : 267