ਯੂ ਟੀ ਚੰਡੀਗੜ੍ਹ : ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਾਂ ਤੇ ਕਲਰ ਕੋਡਡ ਸਟਿਕਰਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ ਵਧਾਈ
ਚੰਡੀਗੜ੍ਹ, 28 ਫਰਵਰੀ, 2021 : ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਤੇ ਕਲਰ ਕੋਡਡ ਸਟਿਕਰ ਇਕ ਨਿਰਧਾਰਿਤ ਸਮੇਂ ਅੰਦਰ ਲਾਉਣ ਦੇ ਮਾਮਲੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਰਜਿਸਟਰੇਸ਼ਨ ਤੇ ਲਾਇਸੰਸਿੰਗ ਅਥਾਰਟੀ ਯੂ ਟੀ ਚੰਡੀਗੜ੍ਹ ਵਿਚ ਬੈਠੇ ਅਧਿਕਾਰਤ ਵੈਂਡਰ ਕੋਲ ਪਹੁੰਚ ਕਰਨ ’ਤੇ ਇਹ ਪਾਇਆ ਗਿਆ ਕਿ ਲੋਕਾਂ ਵਿਚ ਆਪਣੀਆਂ ਗੱਡੀਆਂ ਦੀ ਰਜਿਸਟਰੇਸ਼ਨ ਪਲੇਟਾਂ ਦੇ ਮਾਮਲੇ ਵਿਚ ਗੈਰ ਲੋੜੀਂਦੀ ਭਗਦੜ ਮਚੀ ਹੈ।
ਇਸ ਲਈ ਵਡੇਰੇ ਜਨਤਕ ਹਿੱਤਾਂ ਤੇ ਟ੍ਰਾਇ ਸਿਟੀ ਵਿਚ ਕੋਰੋਨਾ ਦੇ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਹੇਠ ਲਿਖੇ ਫੈਸਲੇ ਲਏ ਗਏ ਹਨ :
1. ਸੀ ਐਚ 01 ਬੀ ਕੇ ਲੜੀ ਲਈ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਤਾਰੀਕ 30 ਸਤੰਬਰ 2021 ਤੱਕ ਵਧਾਈ ਜਾਂਦੀ ਹੈ।
2. ਰਜਿਸਰਟਰਡ ਮਾਲਕ ਹੋਰ ਲੜੀ ਲਈ ਸਤੰਬਰ 2021 ਖਤਮ ਹੋਣ ਤੋਂ ਬਾਅਦ ਹੋਰ ਲੜੀ ਲਈ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਤੇ ਕਲਰ ਕੋਡਡ ਸਟਿਕਰ ਲਈ ਅਪਲਾਈ ਕਰ ਸਕਦੇ ਹਨ।
3. ਵਾਹਨਾਂ ਦੇ ਰਜਿਸਟਰਡ ਮਾਲਕ ਆਪਣੇ ਵਾਹਨਾਂ ਲਈ ਹੋਰ ਵਿਸ਼ੇਸ਼ ਲੜੀ ਲਈ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਤੇ ਤੀਜੇ ਰਜਿਸਟਰੇਸ਼ਨਮਾਰਕ ਯਾਨੀ ਕਲਰ ਕੋਡਡ ਸਕਿਟਰ ਲਈ ਆਰ ਐਲ ਏ ਦਫਤਰ ਸੈਕਟਰ 17 ਚੰਡੀਗੜ੍ਹ, ਐਸ ਡੀ ਐਮ ਸਾਊਥ ਸਪੋਰਟਸ ਕੰਪਲੈਕਸ ਸੈਕਟਰ 42 ਚੰਡੀਗੜ੍ਹ ਅਤੇ ਐਸ ਡੀਐਮ ਈਸਟ, ਸੀ ਟੀ ਯੂ ਵਰਕਸ਼ਾਪ ਇੰਡਸਟਰੀਅਲ ਏਰੀਆ ਫੇਜ਼ 1 ਚੰਡੀਗੜ੍ਹ ਅਤੇ ਆਪਣੇ ਵਾਹਨ ਦੇ ਸਬੰਧਤ ਡੀਲਰਾਂ ਦੇ ਵੈਂਡਰਾਂ ਨਾਲ ਸੰਪਰਕ ਕਰ ਸਕਦੇ ਹਨ।
ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਦੇ ਮਾਮਲੇ ਵਿਚ ਕਿਸੇ ਵੀ ਤਰੀਕੇ ਦੇ ਸਵਾਲ ਲਈ ਬਿਨੈਕਾਰ/ਵਾਹਨ ਦਾ ਮਾਲਕ 0172-2700341 ’ਤੇ ਸੰਪਰਕ ਕਰ ਸਕਦੇ ਹਨ।