ਦੀਪਕ ਜੈਨ
- ਵਿਵੇਕ ਗਰਗ ਬਾਰ੍ਹਵੀਂ ਵਾਰ ਬਣੇ ਮੰਡਲ ਦੇ ਪ੍ਰਧਾਨ
ਜਗਰਾਉਂ, 28 ਫਰਵਰੀ 2021 - ਗੌਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵੱਲੋਂ ਇਕ ਮੀਟਿੰਗ ਡਿਸਪੋਜ਼ਲ ਰੋਡ ਵਿਖੇ ਸਥਿਤ ਦਫਤਰ ਵਿਚ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਹਿ ਚੁੱਕੇ ਸਵਰਗੀ ਸਚਿਨ ਸ਼ਾਸਤਰੀ ਨੌੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵਿਵੇਕ ਗਰਗ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਿਵੇਕ ਗਰਗ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਲਗਾਇਆ ਜਾਣ ਵਾਲਾ ਭੰਡਾਰਾ ਇਸ ਵਾਰ ਵੀ ਧੂਮਧਾਮ ਨਾਲ ਲਗਾਇਆ ਜਾਵੇਗਾ ਅਤੇ ਬਾਰ੍ਹਵੇਂ ਭੰਡਾਰੇ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਅਾਂ ਗੲੀਅਾਂ ਹਨ। ਉਨ੍ਹਾਂ ਕਿਹਾ ਕਿ ਇਹ ਭੰਡਾਰਾ ਸਵਰਗੀ ਸਚਿਤ ਸ਼ਾਸਤਰੀ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਜਗਦੀਸ਼ ਅਵਸਥੀ, ਸੰਜੀਵ ਮਲਹੋਤਰਾ ਰਿੰਪੀ ,ਸੁਮਿਤ ਸ਼ਾਸਤਰੀ , ਅਸ਼ਵਨੀ ਕੁਮਾਰ ,ਵਿਨੈ ਸ਼ਰਮਾ ,ਅਮਿਤ ਸ਼ਰਮਾ, ਰਾਜੇਸ਼ ਲੂੰਬਾ , ਰਮਨ ਗੌੜ ,ਦੀਪਕ ਪਲਨ,ਵੀਰੇਂਦਰ ਗਰਗ ,ਰਾਕੇਸ਼ ਕੁਮਾਰ ,ਬ੍ਰਿਜ ਲਾਲ , ਅਮਿਤ ਨਿਜਾਵਨ ,ਗੋਪੀ ਸ਼ਰਮਾ, ਸਚਿਨ ਲੂੰਬਾ ਅਤੇ ਦਵਿੰਦਰ ਕੁਮਾਰ ਮੌਜੂਦ ਸਨ।