← ਪਿਛੇ ਪਰਤੋ
ਦੀਪਕ ਜੈਨ
ਜਗਰਾਉਂ, 28 ਫਰਵਰੀ 2021 - ਸਬਜ਼ੀ ਮੰਡੀ ਰੋਡ ਵਿਖੇ ਸਥਿਤ ਇਕ ਮਸ਼ਹੂਰ ਜਗਦੀਸ਼ ਢਾਬਾ ਉੱਪਰ ਕੁਝ ਨੌਜਵਾਨਾਂ ਵੱਲੋਂ ਉੱਥੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਢਾਬੇ ਦੇ ਮਾਲਕ ਜਗਦੀਸ਼ ਕੁਮਾਰ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਕਿ 26 ਤਰੀਕ ਦੀ ਰਾਤ ਨੂੰ ਕੁਝ ਨੌਜਵਾਨ ਉਸ ਦੇ ਢਾਬੇ ਤੇ ਆਏ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਵੱਲੋਂ ਮੇਰੇ ਢਾਬੇ ਤੇ ਕੰਮ ਕਰਦੇ ਲੜਕਿਆਂ ਨਾਲ ਵੀ ਮਾਰ ਕੁੱਟ ਕੀਤੀ ਗਈ। ਏ ਐੱਸ ਆਈ ਆਤਮਾ ਸਿੰਘ ਅਨੁਸਾਰ ਜਗਦੀਸ਼ ਨੇ ਜੱਜ ਨਾਮਕ ਵਿਅਕਤੀ ਅਤੇ ਦੱਸ ਤੋਂ ਬਾਰਾਂ ਅਣਪਛਾਤੀਆਂ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜੱਜ ਅਤੇ ਦੱਸ ਤੋਂ ਬਾਰਾਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 189