ਚੰਡੀਗੜ੍ਹ, 1 ਮਾਰਚ 2021 - ਪੰਜਾਬ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ। ਅਕਾਲੀਦਲ ਅਤੇ ਆਮ ਆਦਮੀ ਪਾਰਟੀ ਦੁਆਰਾ ਕਾਂਗਰਸ ਸਰਕਾਰ ਖਿਲਾਫ ਆਪੋ ਆਪਣੇ ਤਰੀਕੇ ਰੋਸ ਵਿਖਾਵਾ ਕੀਤਾ ਗਿਆ। ਅਕਾਲੀ ਦਲ ਵੱਲੋਂ 'ਪੰਜਾਬ ਮੰਗਦਾ ਜਵਾਬ" ਦੇ ਨਾਂਅ ਹੇਠ ਆਪਣਾ ਕਾਫਲਾ ਲੈ ਕੇ ਵਿਧਾਨ ਸਭਾ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 'ਆਪ' ਪਾਰਟੀ ਵੱਲੋਂ ਸਾਈਕਲਾਂ 'ਤੇ ਵਿਧਾਨ ਸਭਾ ਪਹੁੰਚ ਕੇ ਵੱਖਰਾ ਪ੍ਰਦਰਸ਼ਨ ਕੀਤਾ ਗਿਆ।
\
ਇਹ ਵੀ ਪੜ੍ਹੋ:
ਕੈਪਟਨ ਸਰਕਾਰ ਦਾ ਆਖਰੀ ਬਜਟ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਉਮੀਦ
ਉਥੇ ਹੀ ਸੈਸ਼ਨ ਸ਼ੁਰੂ ਹੋਣ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀਆਂ ਨੇ ਸਪੀਕਰ ਦੀ ਕੁਰਸੀ ਦੇ ਅੱਗੇ ਜਾ ਕੇ ਰਾਜਪਾਲ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕੀਤੀ ਤੇ ਰਾਜਪਾਲ ਦੇ ਭਾਸ਼ਣ ਦੌਰਾਨ ਅਕਾਲੀਆਂ ਦੇ ਨਾਲ ਨਾਲ ਅਤੇ 'ਆਪ' ਵਿਧਾਇਕਾਂ ਵਲੋਂ ਵੀ ਭਾਰੀ ਰੌਲ਼ਾ-ਰੱਪਾ ਪਾਇਆ ਗਿਆ।