ਚੰਡੀਗੜ੍ਹ, 1 ਮਾਰਚ 2021 - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਅਕਾਲੀ ਦਲ ਵੱਲੋਂ ਸਦਨ ਦੇ ਅੰਦਰ ਤੇ ਬਾਹਰ ਤਿੱਖਾ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਗਵਰਨਰ ਦੇ ਖਿਲਾਫ 'ਗਵਰਨਰ ਗੋ ਬੈਕ' ਦੀਆਂ ਤਖਤੀਆਂ ਫੜ ਕੇ ਵਿਰੋਧ ਜਤਾਇਆ ਗਿਆ।
ਅਕਾਲੀ ਦਲ ਨੇ ਕਿਹਾ ਕਿ, 'ਕਿਸਾਨ ਵਿਰੋਧੀ ਸਰਕਾਰ ਅਤੇ ਪਾਰਟੀ ਦੇ ਰਾਜਪਾਲ ਲਈ ਰੈੱਡ ਕਾਰਪੈੱਟ ਵਿਛਾ ਕੇ ਫਿਕਸਡ ਮੈਚ ਖੇਡ ਰਹੀ ਹੈ।" ਰਾਜਪਾਲ ਦੇ ਭਾਸ਼ਣ ਮਗਰੋਂ ਸਦਨ 'ਚੋਂ ਬਾਹਰ ਆ ਕੇ ਅਕਾਲੀ ਵਿਧਾਇਕਾਂ ਨੇ ਮਜੀਠੀਆ ਦੀ ਅਗਵਾਈ 'ਚ ਰਾਜਪਾਲ ਲਈ ਪੰਜਾਬ ਸਰਕਾਰ ਵਲੋਂ ਵਿਛਾਇਆ ਰੈੱਡ ਕਾਰਪੇਟ ਹਟਾ ਕੇ ਨਾਅਰੇਬਾਜ਼ੀ ਕੀਤੀ।