ਬਾਬੂਸ਼ਾਹੀ ਬਿਊਰੋ
ਸੰਗਰੂਰ, 1 ਮਾਰਚ:
ਪੰਜਾਬ ਸਰਕਾਰ ਵੱਲੋਂ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱੱਖਿਆ ਵਿਭਾਗ ਵੱੱਲੋਂ ਸੰਗਰੂਰ ਜ਼ਿਲੇ ਵਿਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਕਰਵਾਏ ਜਾ ਰਹੇ ਹਨ।
ਬਲਾਕ ਲਹਿਰਾਗਾਗ ਦੇ ਵੱਖ-ਵੱਖ ਸਕੂਲਾਂ ਵਿਚ ਪੇਟਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਵੱੱਧ ਚੜ ਕੇ ਭਾਗ ਲਿਆ।
ਜ਼ਿਲਾ ਸਿੱੱਖਿਆ ਅਫ਼ਸਰ (ਸੈ:ਸਿ:) ਸ. ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਕਾਲੀਆ ਵਿੱਚ ਹੋਏ ਮੁਕਾਬਲੇ ਦੌਰਾਨ ਸੱਤਵੀ ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਸਰਕਾਰੀ ਹਾਈ ਸਕੂਲ ਘੋੜੇਨਾਬ ਵਿਖੇੇ ਪੇਟਿੰਗ ਮੁਕਾਬਲਿਆਂ ਦੌਰਾਨ ਅਮਨਜੋਤ ਕੌਰ ਜਮਾਤ ਦਸਵੀਂ ਨੇ ਪਹਿਲਾ ,ਮਨਦੀਪ ਕੌਰ ਜਮਾਤ ਅੱੱਠਵੀਂ ਨੇ ਦੂਜਾ ਤੇ ਹਰਮਨ ਕੌਰ ਜਮਾਤ ਅੱੱਠਵੀਂ ਨੇ ਤੀਜਾ ਸਥਾਨ ਹਾਸਲ ਕੀਤਾ।
ਉਨਾ ਦੱਸਿਆ ਕਿ ਸਰਕਾਰੀ ਹਾਈ ਸਕੂਲ਼ ਖੰਡੇਬਾਦ ਵਿਖੇ ਪੇਟਿੰਗ ਮੁਕਾਬਾਲੇ ’ਚ ਅਮਨਜੋਤ ਸਿੰਘ ਦਸਵੀਂ ਜਮਾਤ ਦਾ ਵਿਦਿਆਰਥੀ ਪਹਿਲੇ ਸਥਾਨ ਤੇ ਰਿਹਾ ਅਤੇ ਮਿਡਲ ਵਰਗ ਵਿਚੋਂ ਸੁਖਵੀਰ ਕੌਰ ਸੱੱਤਵੀਂ ਦੀ ਵਿਦਿਆਰਥਣ ਪਹਿਲੇ ਸਥਾਨ ਤੇ ਰਹੀ। ਉਨਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਨੰਗਲਾ ਵਿਖੇ ਕਰਵਾਏ ਮੁਕਾਬਿਲਆਂ ਦੌਰਾਨ ਹੁਸ਼ਨਦੀਪ ਕੌਰ ਕਲਾਸ ਨੌਵੀਂ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਉਨਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਹੋ ਜਿਹੇ ਮੁਕਾਬਲੇ ਬੱੱਚਿਆ ਵਿਚ ਚੰਗੇ ਗੁਣ ਪੈਦਾ ਕਰਦੇ ਹਨ ਅਤੇ ਆਪਣੇ ਵਿਰਸੇ ਨਾਲ ਤੇ ਇਤਿਹਾਸ ਨਾਲ ਜੋੜ ਕੇ ਰੱਖਦੇ ਹਨ। ਉਨਾਂ ਦੱਸਿਆ ਕਿ ਅਜਿਹੇ ਮੁਕਾਬਲੇ ਹੁੰਦੇ ਰਹਿਣੇ ਚਾਹੀਦੇ ਹਨ ਜਿਸ ਨਾਲ ਬੱੱਚਿਆ ਵਿਚ ਚੰਗੇ ਗੁਣ ਪੈਦਾ ਹੁੰਦੇ ਹਨ ਅਤੇ ਉਹਨਾ ਨੂੰ ਆਪਣੇ ਸਿੱਖ ਇਤਿਹਾਸ ਨੂੰ ਜਾਨਣ ਦਾ ਮੌਕਾ ਮਿਲਦਾ ਹੈ।
ਉਨਾਂ ਦੱਸਿਆ ਕਿ ਬਲਾਕ ਪੱਧਰ ’ਤੇ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ’ਚ ਪਿ੍ਰੰਸੀਪਲ ਸ਼੍ਰੀ ਜਗਜੀਤ ਸਿੰਘ, ਸਕੂਲ ਮੁੱਖੀ ਸ੍ਰੀ ਮਹਿੰਦਰਪਾਲ ਸ਼ਰਮਾਂ, ਸ੍ਰੀਮਤੀ ਪ੍ਰੇਰਨਾ ਛਾਬੜਾ, ਸ੍ਰੀ ਸੁਖਜਿੰਦਰ ਸਿੰਘ, ਹੈਡਮਾਸਟਰ ਸ੍ਰੀ ਅਰੁਣ ਕੁਮਾਰ, ਮੁੱੱਖ ਅਧਿਆਪਕਾ ਸ੍ਰੀਮਤੀ ਕਮਲਪ੍ਰੀਤ ਕੌਰ, ਸ੍ਰੀਮਤੀ ਸੁਖਜੀਤ ਕੌਰ ਅਤੇ ਮੈਡਮ ਮਨਜੀਤ ਕੌਰ ਸਮੇਤ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ।
ਤਸਵੀਰਾਂ 1 ਤੋਂ 4