ਅਸ਼ੋਕ ਵਰਮਾ
ਬਠਿੰਡਾ, 01 ਮਾਰਚ 2021: ਭਗਤਾ ਭਾਈ ਵਿਖੇ ਸ਼ਹਿਰ ਦੀ ਰਵਿਦਾਸ ਧਰਮਸ਼ਾਲਾ ’ਚ ਸ੍ਰੀ ਗੁਰੂ ਰਵਿਦਾਸ ਭਗਤ ਜੀ ਦਾ 644 ਵਾਂ ਅਵਤਾਰ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵੱਖ-ਵੱਖ ਸਿਆਸੀ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ਅਤੇ ਉਨ੍ਹਾ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਆਖਿਆ ਕਿ ਅਜੋਕੇ ਮਹੌਲ ਦੌਰਾਨ ਸ੍ਰੀ ਗੁਰੁ ਰਵਿਦਾਸ ਜੀ ਦੀਆਂ ਸਿੱਖਿਆ ਬਹੁਤ ਹੀ ਸਾਰਥਿਕ ਹਨ।
ਇਸ ਮੌਕੇ ਨੌਜਵਾਨ ਆਗੂ ਲਖਵੀਰ ਸਿੰਘ ਬੰਗਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਆਈਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਐਨਆਰਆਈ ਜੋਰਾ ਸਿੰਘ ਬੰਗਾ ਅਤੇ ਬਲਵਿੰਦਰ ਸਿੰਘ ਬੰਗਾ ਨੇ ਆਪਣੇ ਪਿਤਾ ਸਵ: ਗੋਕਲ ਸਿੰਘ ਬੰਗਾ ਦੀ ਯਾਦ ਵਿਚ ਧਰਮਸ਼ਾਲਾ ਲਈ 50 ਹਜਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਹਰੀ ਸਿੰਘ ਭਗਤਾ ਨੇ ਵੀ 5000 ਰੁਪਏ ਆਰਥਿਕ ਸਹਾਇਤਾ ਵਜੋਂ ਧਰਮਸ਼ਾਲਾ ਲਈ ਭੇਂਟ ਕੀਤੇ। ਪ੍ਰਬੰਧਕੀ ਕਮੇਟੀ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਉਨ੍ਹਾ ਦਾ ਵਿਸ਼ੇਸ਼ ਸਨਮਾਨ ਕੀਤਾ। ਸ੍ਰੀ ਗੁਰੂ ਰਵਿਦਾਸ ਕਮੇਟੀ ਦੇ ਪ੍ਰਬੰਧਕਾਂ ਨੇ ਵੱਖ-ਵੱਖ ਆਗੂ ਵੀ ਸਨਮਾਨਿਤ ਕੀਤੇ।
ਇਸ ਮੌਕੇ ਰਾਜਵੰਤ ਸਿੰਘ ਭਗਤਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਕਟਾਰੀਆ, ਨਗਰ ਪੰਚਾਇਤ ਭਾਗਤਾ ਭਾਈ ਦੇ ਕੌਂਸਲਰ ਜਗਮੋਹਨ ਲਾਲ, ਗੁਰਚਰਨ ਸਿੰਘ ਪੁਰੀ , ਗੁਰਮੀਤ ਸਿੰਘ ਭਗਤਾ, ਰਘਵੀਰ ਸਿੰਘ ਕਾਕਾ ਅਤੇ ਕੌਂਸਲਰ ਜਸਵਿੰਦਰ ਸਿੰਘ ਪੱਪੂ ਤੋਂ ਇਲਾਵਾ ਸਾਬਕਾ ਕੌਂਸਲਰ ਅਜੈਬ ਸਿੰਘ ਭਗਤਾ ਤੇ ਸੁਖਜਿੰਦਰ ਸਿੰਘ ਖਾਨਦਾਨ, ਹਰੀ ਸਿੰਘ ਭਗਤਾ, ਸੁਖਜੀਤ ਸਿੰਘ ਅਕਾਲੀ, ਸੁਲੱਖਣ ਸਿੰਘ ਵੜਿੰਗ, ਮਨਜੀਤ ਸਿੰਘ ਧੁੰਨਾ, ਲਖਵੀਰ ਸਿੰਘ ਲੰਖਾ, ਸੁਖਜੀਤ ਸਿੰਘ ਕੌਲਧਾਰ, ਸੂਬੇਦਾਰ ਸੁਖਮੰਦਰ ਸਿੰਘ ਭਗਤਾ, ਬਲਜਿੰਦਰ ਸਿੰਘ ਏਐਸਆਈ, ਰਾਮ ਸਿੰਘ ਰਿਟਾਇਰਡ ਏਐਸਆਈ, ਮਾ. ਜਸਪਾਲ ਸਿੰਘ ਖਾਲਸਾ, ਵੀਰਪਾਲ ਸਿੰਘ ਭਗਤਾ, ਸੁਖਰਾਜ ਸਿੰਘ ਮੋਮੀ, ਸਤਨਾਮ ਸਿੰਘ ਮੋਮੀ, ਗੁਰਜੰਟ ਸਿੰਘ ਸੈਕਟਰੀ, ਕਰਨੈਲ ਸਿੰਘ ਬੰਗਾ, ਸੁਲੱਖਣ ਸਿੰਘ ਫੌਜੀ, ਅਮਰਜੀਤ ਸਿੰਘ ਕਿ੍ਰਪੂ, ਰੂਪ ਸਿੰਘ, ਮੰਗਲਜੀਤ ਸਿੰਘ, ਕਮਲਦੀਪ ਸਿੰਘ ਕਮਲ, ਲਖਵਿੰਦਰ ਸਿੰਘ ਲੱਖਾ, ਸਿਕੰਦਰ ਸਿੰਘ, ਰਾਜਿੰਦਰ ਸਿੰਘ ਸੋਨਾ, ਸੁਖਜੀਤ ਸਿੰਘ ਬੰਗਾ ਅਤੇ ਜਗਤਾਰ ਸਿੰਘ ਆਦਿ ਹਾਜਰ ਸਨ।