ਸੀ.ਆਈ.ਏ ਸਟਾਫ ਮੁਹਾਲੀ ਨੇ ਕੀਤਾ ਗ੍ਰਿਫਤਾਰ
ਐਸ.ਏ.ਐਸ ਨਗਰ, 01 ਮਾਰਚ 2021: ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸ ਅਨੁਸਾਰ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਦੱਸਿਆ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਦੋ ਨਸ਼ਾ ਤਸੱਕਰਾਂ ਵਾਕਿਲ ਹਸਨ ਅਤੇ ਨਾਇਜੀਰੀਅਨ Emmanuel Ogunbodede Richard ਗ੍ਰਿਫਤਾਰ ਕੀਤਾ ਜਿਹਨਾਂ ਪਾਸੋਂ ਵੈਗਨਾਰ ਕਾਰ ਵਿੱਚੋਂ 1 ਕਿਲੋ ਹੈਰੋਇੰਨ ਬ੍ਰਾਮਦ ਕੀਤੀ ਗਈ ਹੈ।
ਐਸ.ਐਸ.ਪੀ ਸਾਹਿਬ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-02-2020 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਦੋ ਲੜਕੇ ਵੈਗਨਰ ਗੱਡੀ ਵਿੱਚ ਹੈਰੋਇੰਨ ਦੀ ਸਪਲਾਈ ਆਪਣੇ ਗ੍ਰਾਹਕਾਂ ਨੂੰ ਮੋਹਾਲੀ,ਖਰੜ ਏਰੀਆ ਵਿੱਚ ਦੇਣ ਦੀ ਫਰਾਕ ਵਿੱਚ ਘੁੰਮ ਰਹੇ ਹਨ।ਜਿਹਨਾਂ ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਵੈਗਨਰ ਗੱਡੀ ਸਮੇਤ 1 ਕਿਲੋ ਹੈਰੋਇੰਨ ਦੇ ਗ੍ਰਿਫਤਾਰ ਕੀਤਾ।
ਦੋਰਾਨੇ ਪੁੱਛਗਿੱਛ ਦੋਸੀਆਨ ਨੇ ਆਪਣੇ ਨਾਮ ਪਤੇ ਦੱਸੇ ਦੋਸੀ ਵਾਕਿਲ ਹਸਨ ਪੁੱਤਰ ਸਾਦਾ ਖਾਨ ਵਾਸੀ ਪਿੰਡ ਤਿੱਤਰਵਾਰਾ ਥਾਣਾ ਕੇਰਾਨਾ ਜਿਲ੍ਹਾ ਸਾਮਲੀ (ਯੂ.ਪੀ) ਹਾਲ ਵਾਸੀ ਮਕਾਨ ਨੰਬਰ 716 ਫੇਸ-9 ਮੋਹਾਲੀ ਉਮਰ ਕਰੀਬ 28 ਸਾਲ ਜੋ ਮੋਹਾਲੀ ਵਿਖੇ ਰਹਿ ਕੇ OLA UBER ਕੰਪਨੀ ਵਿੱਚ ਆਪਣੀ ਵੈਗਨਰ ਗੱਡੀ ਚਲਾਉਣ ਦੇ ਨਾਲ-ਨਾਲ ਪਹਿਲਾਂ ਵੀ ਕਈ ਵਾਰ ਆਪਣੇ ਨਾਇਜੀਰੀਅਨ ਸਾਥੀ ਨਾਲ ਮਿਲਕੇ ਦੁਆਰਕਾ ਦਿੱਲੀ ਤੋਂ ਹੈਰੋਇੰਨ (ਚਿੱਟਾ) ਲੈ ਕਿ ਆਇਆ ਤੇ ਉਸਦਾ ਨਾਇਜੀਰੀਅਨ ਸਾਥੀ Emmanuel Ogunbodede Richard ਹਾਲ ਵਾਸੀ ਫਲੈਟ ਨੰਬਰ 29 ਫਸਟ ਫਲੋਰ ਸਿਵਜੋਤ ਇਨਕਲੇਵ ਖਰੜ ਥਾਣਾ ਸਿਟੀ ਖਰੜ ਜਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 28 ਸਾਲ ਜੋ ਨਾਇਜੀਰੀਆ ਤੋਂ ਜੁਲਾਈ 2015 ਵਿੱਚ ਸਟੱਡੀ ਵਿਜੇ ਤੇ ਆਇਆ ਸੀ ਜਿਸ ਨੇ ਸੰਨ 2015 ਤੋਂ 2018 ਤੱਕ ਬੰਗਲੋਰ ਇੰਟਰਨੈਸਨਲ ਕਾਲਜ ਤੋਂ ਬੀ.ਸੀ.ਏ. ਦੀ ਡਿਗਰੀ ਹਾਸਲ ਕੀਤੀ ਉਸ ਤੋਂ ਬਾਦ ਐਮ.ਸੀ.ਏ. ਦੀ ਡਿਗਰੀ ਦੁਆਬਾ ਕਾਲਜ ਖਰੜ ਤੋਂ ਕਰਨ ਲਈ ਖਰੜ ਆ ਗਿਆ।ਗਲਤ ਢੰਗ ਨਾਲ ਪੈਸੇ ਕਮਾਉਣ ਦੇ ਕਾਰਣ ਦੋਸੀਆਨ ਵਾਕਿਲ ਹਸਨ ਤੇ Emmanuel Ogunbodede Richard ਦਿੱਲੀ ਤੋਂ ਹੈਰੋਇੰਨ ਖਰੀਦ ਕੇ ਖਰੜ,ਮੋਹਾਲੀ ਵਿੱਚ ਹੈਰੋਇੰਨ ਦੀ ਸਪਲਾਈ ਆਪਣੇ ਗ੍ਰਾਹਕਾਂ ਨੂੰ ਵੇਚਣ ਦਾ ਨਜਾਇਜ ਧੰਦਾ ਕਰਕੇ ਕਮਾਏ ਗਏ ਪੈਸੇ ਨਾਲ ਆਪਣੀ ਆਸੋ-ਅਰਾਮ ਦੀ ਜਿੰਦਗੀ ਬਤੀਤ ਕਰਦੇ ਸਨ ਜੋ ਪਿਛਲੇ ਕੁਝ ਸਮੇਂ ਤੋ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿੱਚ ਧਕੇਲ ਰਹੇ ਹਨ ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਨ।
ਦੋਨੋਂ ਉਕਤ ਦੋਸੀਆਂ ਨੂੰ ਸੀ.ਆਈ.ਸਟਾਫ ਮੋਹਾਲੀ ਵੱਲੋਂ ਵੈਗਨਰ ਗੱਡੀ ਸਮੇਤ 1 ਕਿਲੋ ਹੈਰੋਇੰਨ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ।ਦੋਸੀਆ ਉੱਕਤਾਨ ਖਿਲਾਫ ਮੁਕੱਦਮਾ ਨੰਬਰ 74 ਮਿਤੀ 27-02-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਹੈ।ਦੋਸ਼ੀਆਂ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।