ਅਸ਼ੋਕ ਵਰਮਾ
ਬਠਿੰਡਾ, 01 ਮਾਰਚ 2021: ਮਾਨਸਾ ਪੁਲਿਸ ਨੇ ਵੱਖ ਵੱਖ ਥਾਵਾਂ ਤੇ 15 ਜਾਗਰੂਕਤਾ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਣਕਾਰੀ ਦਿੱਤੀ। ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਵੱਲੋੋਂ ਨੇੜੇ ਚੁੰਗਲੀ ਘਰ ਮਾਨਸਾ, ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਵੱਲੋੋਂ ਆਈਲੈਟਸ ਸੈਂਟਰ ਮਾਨਸਾ ਵਿਖੇ ਐਂਟੀ ਡਰੱਗ ਅਵੇਰਨੈਸ ਮੀਟਿੰਗਾਂ ਕੀਤੀਆਂ ਗਈਆਂ। ਸਰਬਜੀਤ ਸਿੰਘ ਡੀ.ਐਸ.ਪੀ (ਪੀ.ਬੀ.ਆਈ.) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਜੋੋਗਾ ਵੱਲੋੋਂ ਪਿੰਡ ਅਕਲੀਆਂ ਵਿਖੇ, ਮੁੱਖ ਅਫਸਰ ਥਾਣਾ ਭੀਖੀ ਅਤੇ ਐਸ.ਟੀ.ਵੀ. ਟੀਮ ਵੱਲੋੋਂ ਸਰਕਾਰੀ ਸਕੂਲ ਪਿੰਡ ਸਮਾਓ ਅਤੇ ਪਿੰਡ ਮੋੋਹਰ ਸਿੰਘ ਵਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਹਰਜਿੰਦਰ ਸਿੰਘ ਡੀ.ਐਸ.ਪੀ. (ਔੌਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋੋਂ ਪਿੰਡ ਬਹਿਨੀਵਾਲ ਵਿਖੇ, ਮੁੱਖ ਅਫਸਰ ਥਾਣਾ ਜੌੌੜਕੀਆਂ ਵੱਲੋੋਂ ਪਿੰਡ ਭੰਮੇ ਕਲਾਂ ਅਤੇ ਪਿੰਡ ਬੀਰੇਵਾਲਾ ਵਿਖੇ ਮੀਟਿੰਗਾਂ ਕੀਤੀਆ ਗਈਆ ਹਨ। ਅਮਰਜੀਤ ਸਿੰਘ ਡੀ.ਐਸ.ਪੀ. ਸਰਦੂਲਗੜ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਝੁਨੀਰ ਵੱਲੋੋਂ ਪਿੰਡ ਝੁਨੀਰ ਵਿਖੇ ਮੀਟਿੰਗ ਕੀਤੀ ਗਈ ਹੈ। ਪ੍ਰਭਜੋੋਤ ਕੌੌਰ ਡੀ.ਐਸ.ਪੀ. ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋੋਂ ਪਿੰਡ ਅਹਿਮਦਪੁਰ ਅਤੇ ਪਿੰਡ ਕੁਲਾਣਾ ਵਿਖੇ, ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਵੱਲੋੋਂ ਪਿੰਡ ਬੀਰੋੋਕੇ ਖੁਰਦ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਹਨ। ਤਰਸੇਮ ਮਸੀਹ ਡੀ.ਐਸ.ਪੀ. (ਡੀ.) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੋਹਾ ਵੱਲੋੋਂ ਵਿਦਿਆ ਭਾਰਤੀ ਸਕੂਲ ਬੋਹਾ ਅਤੇ ਮੁੱਖ ਅਫਸਰ ਥਾਣਾ ਬਰੇਟਾ ਵੱਲੋੋਂ ਪਿੰਡ ਕਿਸ਼ਨਗੜ ਅਤੇ ਪਿੰਡ ਬਖਸ਼ੀਵਾਲਾ ਵਿਖੇ ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਤੇ ਸੈਮੀਨਰ ਕੀਤੇ ਗਏ ਹਨ।