ਅਸ਼ੋਕ ਵਰਮਾ
ਮਾਨਸਾ, 01 ਮਾਰਚ 2021: ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਾਵਰ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਲੇਬਰ ਕਮਿਸ਼ਨਰ ਫੈਕਟਰੀਆਂ ਪੰਜਾਬ ਅਤੇ ਉਦਯੋਗਿਕ ਸੁਰੱਖਿਆ ਪ੍ਰੀਸ਼ਦ ਮੁਹਾਲੀ ਵੱਲੋਂ ਆਪਸੀ ਸਹਿਯੋਗ ਨਾਲ ਪਰਵੀਨ ਕੁਮਾਰ ਥਿੰਦ ਦੀ ਅਗਵਾਈ ਹੇਠ ਦੋ ਰੋਜਾ ਉਦਯੋਗਿਕ ਸੁਰੱਖਿਆ ਸਿਖਲਾਈ ਦਿੱਤੀ ਗਈ ਜਿਸ ਦਾ ਉਦਘਾਟਨ ਡਿਪਟੀ ਡਾਇਰੈਕਟਰ ਫੈਕਟਰੀਆਂ ਵਿਸ਼ਾਲ ਸਿੰਗਲਾ ਨੇ ਕੀਤਾ। ਸਿਖਲਾਈ ਦੌਰਾਨ ਉਦਯੋਗਿਕ ਸਫਾਈ,ਮੁਢਲੀ ਸਹਾਇਤਾ ਦਾ ਅਧਾਰ,ਜੀਵਨ ਤੇ ਦੇਸ਼ ਦਾ ਵਿਕਾਸ, ਸੁਰੱਖਿਆ ਪ੍ਰਬੰਧਨ ਪ੍ਰਣਾਲੀ, ਧੂੜ ਦੇ ਖਤਰਿਆਂ ਅਤੇ ਇਸ ਦੀ ਰੋਕਥਾਮ ਅਤੇ ਆਮ ਸੁੱਰਖਿਆ ਨਾਲ ਜੁੜੇ ਸੁਰੱਖਿਆ ਸਬੰਧੀ ਯਤਨ ਅਪਣਾਉਣ ਦੀ ਲੋੜ ‘ਤੇ ਜੋਰ ਦਿੱਤਾ। ਸਿਖਲਾਈ ਦੌਰਾਨ ਆਡੀਓ ਵਿਜੂਅਲ ਮੋਡ ਦੀ ਵਰਤੋਂ ਕੀਤੀ ਗਈ ਜਿਸ ’ਚ ਸੇਫਟੀ ਵੀਡੀਓ , ਕੇਸ ਸਟੱਡੀ ਅਤੇ ਵਿਜਾਗ ਗੈਸ ਲੀਕ ਮਾਮਲੇ ਦੀ ਸਟੱਡੀ ਸ਼ਾਮਲ ਹੈ। ਸਿਖਲਾਈ ਦੌਰਾਨ ਡਿਪਟੀ ਡਾਇਰੈਕਟਰ ਫੈਕਟਰੀ ਸਾਹਿਲ ਗੋਇਲ, ਅਨਿਲ ਸ਼ਰਮਾ (ਐਨਐਫਐਲ), ਨਰੇਸ਼ ਪਠਾਨੀਆ (ਰੈਡ ਕਰਾਸ), ਦਵਿੰਦਰਪਾਲ ਸਿੰਘ (ਅਲਟਰਾਟੈਕ) , ਨਰਿੰਦਰ ਬੱਸੀ (ਸਿਟੀਜਨ ਸਿਕਿਓਰਿਟੀ) ਅਤੇ ਸ੍ਰੀ ਸੋਹੇਲ (ਐਚ.ਐਮ.ਈ. ਐਲ) ਦਾ ਯੋਗਦਾਨ ਰਿਹਾ।
ਸਨਅਤਾਂ ’ਚ ਸੁਰੱਖਿਆ ਸੱਭਿਆਚਾਰ ਦੀ ਲੋੜ ਤੇ ਜੋਰ ਦਿੰਦਿਆਂ ਟੀਐਸਪੀਐਲ ਦੇ ਫੈਕਟਰੀ ਮੈਨਜਰ ਨੇ ਕਿ ਵੇਦਾਂਤ ਟੀਐਸਪੀਐਲ ਨੂੰ ਪੂਰਨ ਵਿਸ਼ਵਾਸ਼ ਹੈ ਕਿ ਸੁਰੱਖਿਆ ਨੂੰ ਪਹਿਲ ਹੈ ਅਤੇ ਇਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਕਾਂ ਦੇ ਨਾਲ ਕਰਮਚਾਰੀਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਸਰੱਖਿਆ ਢਾਂਚੇ ਨੂੰ ਮਜਬੂਤ ਕਰਨ ਵੱਲ ਵੱਡਾ ਕਦਮ ਹੈ ਜੋ ਸਾਰਿਆਂ ਲਈ ਸੁਰੱਖਿਅਤ ਅਤੇ ਅਨੂਕੂਲ ਵਾਤਾਵਰਨ ਬਨਾਉਣ ’ਚ ਸਹਾਈ ਹੁੰਦਾ ਹੈ। ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਸਿੰਗਲਾ ਨੇ ਸਿਖਲਾਈ ਲਈ ਟੀਐਸਪੀਐਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਉਦਯੋਗਿਕ ਸਰੱਖਿਆ ਦੇ ਮਹੱਤਵ ਨੂੰ ਸਮਝਣ ਲਈ ਇੱਕ ਮੰਚ ਪ੍ਰਦਾਨ ਕਰਦੇ ਹਨ ਅਤੇ ਇਹ ਸੁਰੱਖਿਆ ਨੂੰ ਸੱਭਿਆਚਾਰ ਅਤੇ ਜਿੰਦਗੀ ਨੂੰ ਜੋੜਨ ਲਈ ਕਾਰਗਰ ਸਾਬਤ ਹੋਵੇਗਾ। ਦੋ ਰੋਜਾ ਸਿਖਲਾਈ ਦੀ ਸਮਾਪਤੀ ਉਪਰੰਤ ਡਿਪਟੀ ਡਾਇਰੈਕਟਰ ਵਿਸ਼ਾਲ ਸਿੰਗਲਾ, ਸਾਹਿਲ ਗੋਇਲ, ਅਤੇ ਉਦਯੋਗਿਕ ਸੁਰੱਖਿਆ ਪ੍ਰੀਸਦ ਦੇ ਕਾਰਜਕਾਰੀ ਅਧਿਕਾਰੀ ਸੰਜੀਵ ਨੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ।