ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਸਕ੍ਰੀਨਿੰਗ ਕਮੇਟੀ ਦਾ ਗਠਨ,ਪੜ੍ਹੋ ਕਿਸ ਲੀਡਰ ਨੂੰ ਲਾਇਆ ਚੇਅਰਮੈਨ
ਨਵੀਂ ਦਿੱਲੀ,1 ਮਾਰਚ,2021: ਅਸਾਮ ਵਿਚ ਆਗਾਮੀ ਵਿਧਾਨਸਭਾ ਦੇ ਮੱਦੇਨਜ਼ਰ ਕਾਂਗਰਸ ਨੇ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਮਹਾਰਾਸ਼ਟਰ ਤੋਂ ਕਾਂਗਰਸ ਦੇ ਲੀਡਰ ਪ੍ਰਿਥਵੀਰਾਜ ਚੌਹਾਨ ਨੂੰ ਚੇਅਰਮੈਨ ਚੁਣਿਆ ਗਿਆ। ਚੌਹਾਨ ਕਾਂਗਰਸ ਲੀਡਰਾਂ ਦੇ ਗਰੁੱਪ 23 ਦਾ ਹਿੱਸਾ ਨੇ। ਚੌਹਾਨ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸੰਗਠਨ ਚ ਬਦਲਾਅ ਤੇ ਹਰ ਅਹੁਦੇ ਲਈ ਚੋਣ ਦੀ ਮੰਗ ਕੀਤੀ ਸੀ। ਉਥੇ ਹੀ ਕਮਲੇਸ਼ਵਰ ਪਟੇਲ ਤੇ ਦੀਪਿਕਾ ਪਾਂਡੇ ਸਿੰਗ ਨੂੰ ਇਸਦੇ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਸਾਮ ਦੀਆਂ 126 ਸੀਟਾਂ ਦੇ ਲਈ ਤਿੰਨ ਗੇੜਾਂ ਵਿਚ ਚੋਣ ਹੋਣੀ ਹੈ। ਚੋਣਾਂ ਦੇ ਲਈ 27 ਮਾਰਚ,1 ਅਪ੍ਰੈਲ ਤੇ 6 ਅਪ੍ਰੈਲ ਦੀ ਤਾਰੀਖ ਐਲਾਨੀ ਗਈ ਹੈ। 2 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।