← ਪਿਛੇ ਪਰਤੋ
ਗੁਰਦਾਸਪੁਰ 2 ਮਾਰਚ 2021 - ਅੱਜ ਬਟਾਲਾ ਕਾਦੀਆਂ ਰੋਡ ਉਤੇ ਪੈਂਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਏ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਕੁਲਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋ ਨੌਜਵਾਨ ਮੋਟਰਸਾਈਕਲ ਪੀ.ਬੀ 02 ਸੀ.ਕਿਊ 5123 ' ਤੇ ਸਵੇਰੇ ਬਟਾਲਾ ਤੋਂ ਕਾਦੀਆਂ ਵਲ ਜਾ ਰਹੇ ਸਨ ਕਿ ਵਡਾਲਾ ਗ੍ਰੰਥੀਆਂ ਦੇ ਬਿਜਲੀ ਘਰ ਦੇ ਸਾਹਮਣੇ ਕਿਸੇ ਅਨਪਛਾਣੇ ਵਾਹਨ ਦੀ ਫੇਟ ਵੱਜਣ ਨਾਲ ਇਹ ਨੌਜਵਾਨ ਜ਼ਮੀਨ ' ਤੇ ਡਿੱਗ ਪਏ ਜਿਸ ਦੇ ਸਿੱਟੇ ਵਜੋਂ ਇਕ ਨੌਜਵਾਨ ਦੀ ਮੌਕੇ ' ਤੇ ਹੀ ਮੌਤ ਹੋ ਗਈ, ਜਦੋਂਕਿ ਦੂਸਰੇ ਨੌਜਵਾਨ ਨੇ ਹਸਪਤਾਲ ਪਹੁੰਚਾਉਣ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
Total Responses : 863