ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਮਾਰਚ 2021 - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਜਾਂਗਲਾ ਵਿਖੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਹਿਯੋਗ ਸਦਕਾ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸਰਪੰਚ ਬੀਬੀ ਭਜਨ ਕੌਰ ਦੀ ਅਗਵਾਈ ਹੇਠ ਕਰਵਾਏ ਜਾ ਵਿਕਾਸ ਕਾਰਜਾਂ ਦਾ ਜਾਇਜਾ ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਗਿੱਲ ਨੇ ਲਿਆ। ਇਸ ਮੌਕੇ ਉਨ੍ਹਾਂ ਨਾਲ ਉਚੇਚੇ ਤੌਰ ਤੇ ਜਸਕਰਨ ਸਿੰਘ ਚੀਮਾ ਅਤੇ ਹਲਕਾ ਵਿਧਾਇਕ ਦੇ ਪੀ.ਏ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਗਿੱਲ ਨੇ ਜਾਂਗਲਾ ਵਿੱਚ ਸੀਵਰੇਜ ਅਤੇ ਪਾਰਕ, ਬਸਤੀ ਸ਼ਿਕਾਰ ਪੁਰ ਵਿੱਚ ਸ਼ਮਸ਼ਾਨ ਘਾਟ ਅਤੇ ਬਸਤੀ ਗਾਂਧਾ ਸਿੰਘ ਵਾਲਾ ਵਿਖੇ ਗੁਰਦੁਆਰਾ ਬਾਬਾ ਛੱਜੋ ਜੀ ਦੇ ਰਸਤੇ ਨੂੰ ਕੰਕਰੀਟ ਨਾਲ਼ ਪੱਕਾ ਕਰਨ ਸਬੰਧੀ ਚੱਲ ਰਹੇ ਕਾਰਜਾਂ ਦਾ ਨਿਰੀਖਣ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਹੋਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਮਾਜ ਸੇਵਕ ਸੁਰਜੀਤ ਸਿੰਘ ਬੱਗਾ ਅਤੇ ਪੰਚ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਜਾਂਗਲਾ ਅਤੇ ਬਸਤੀ ਭੋਰੂਵਾਲਾ ਦੀ ਫਿਰਨੀ, ਬਸਤੀ ਸ਼ਿਕਾਰ ਪੁਰ ਅਤੇ ਬਸਤੀ ਭੀਲਾਂ ਵਾਲ ਵਿੱਚ ਸੀਵਰੇਜ ਪਾਉਣ ਅਤੇ ਹੋਰ ਵਿਕਾਸ ਕਾਰਜਾਂ ਲਈ ਵਿਧਾਇਕ ਚੀਮਾ ਤੋਂ ਸਹਿਯੋਗ ਲੈ ਕੇ ਜਲਦ ਕੰਮ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸੈਕਟਰੀ ਬਲਵਿੰਦਰ ਸਿੰਘ, ਸੈਕਟਰੀ ਹੈਪੀ ਸੰਧੂ,ਪੰਚ ਸ਼ਿੰਦਰ ਸਿੰਘ,ਪੰਚ ਸੁਖਜੀਤ ਕੌਰ, ਕੁਲਦੀਪ ਸਿੰਘ ਭੀਲਾਂ ਵਾਲ, ਗਿਆਨੀ ਹਰਕੰਵਲ ਸਿੰਘ, ਪਰਮਜੀਤ ਸਿੰਘ ਸ਼ਿਕਾਰਪੁਰ, ਗਿਆਨੀ ਜਸਪਾਲ ਸਿੰਘ, ਜਸਬੀਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।