ਚੰਡੀਗੜ੍ਹ, 2 ਮਾਰਚ 2021 - ਹਰਿਆਣਾ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ 75 ਪ੍ਰਤੀਸ਼ਤ ਰਾਖਵਾਂਕਰਨ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ, ਹਰਿਆਣਾ ਵਿਧਾਨ ਸਭਾ 'ਚ ਨਿੱਜੀ ਖੇਤਰ ਵਿੱਚ ਹਰਿਆਣਾ ਦੇ ਨੌਜਵਾਨਾਂ ਲਈ 75 ਪ੍ਰਤੀਸ਼ਤ ਨੌਕਰੀਆਂ ਦਾ ਰਾਖਵਾਂਕਰਨ ਦੇਣ ਦਾ ਬਿੱਲ ਪੇਸ਼ ਕੀਤਾ ਗਿਆ ਸੀ। ਇਹ ਕਾਨੂੰਨ 50 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਤੱਕ ਦੀਆਂ ਨੌਕਰੀਆਂ 'ਤੇ ਲਾਗੂ ਹੋਵੇਗਾ।। ਬਿੱਲ ਦੇ ਅਨੁਸਾਰ ਰਿਜ਼ਰਵੇਸ਼ਨ ਕਾਨੂੰਨ ਨੂੰ ਨਹੀਂ ਮੰਨਣ ਵਾਲੀਆਂ ਕੰਪਨੀਆਂ 'ਤੇ ਜੁਰਮਾਨਾ ਲਗਾਉਣ ਦਾ ਵੀ ਪ੍ਰਬੰਧ ਹੋਵੇਗਾ। ਇਹ ਕਾਨੂੰਨ ਨਿੱਜੀ ਕੰਪਨੀਆਂ, ਫਰਮਾਂ, ਟਰੱਸਟਾਂ, ਆਦਿ ਵਿੱਚ ਲਾਗੂ ਹੋਵੇਗਾ।
https://drive.google.com/file/d/1ScjBx5afy809UVOlOnqJ3aJij7ybtvlA/view?usp=sharing