ਚੰਡੀਗੜ੍ਹ, 3 ਮਾਰਚ 2021 - ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਜਾਣ ਵਾਲੇ ਬਜਟ ਦੀ ਤਰੀਕ ਮੁੜ ਬਦਲਣ ਦੀ ਤਜਵੀਜ਼ ਹੈ। ਬਾਬੂਸ਼ਾਹੀ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਜਾ ਰਹੇ ਬਜਟ ਦੀ ਤਰੀਕ ਮੁੜ 8 ਮਾਰਚ ਕਰਨ ਦੀ ਤਜਵੀਜ਼ ਹੈ। ਬਿਜ਼ਨੈਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਏਸ ਬਾਬਤ ਅੱਜ ਫੈਸਲਾ ਲਿਆ ਜਾਏਗਾ।
ਪਹਿਲਾਂ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਦੀ ਤਰੀਕ 8ਮਾਰਚ ਤੋਂ ਬਦਲ ਕੇ 5 ਮਾਰਚ ਕਰ ਦਿੱਤੀ ਸੀ। ਹੁਣ ਫੇਰ ਜਿਸਨੂੰ ਬਦਲਣ ਦੀ ਤਜਵੀਜ਼ ਪੇਸ਼ ਕੀਤੀ ਜਾ ਰਹੀ ਹੈ।