ਬੀ ਬੀ ਈ ਬਿੱਕੀ ਕੌਰ ਵੈਕਸੀਨ ਦੀ ਪਹਿਲੀ ਡੋਜ਼ ਲੈਂਦੇ ਹੋਏ
ਜਗਦੀਸ਼ ਥਿੰਦ
ਗੁਰੂ ਹਰਸਹਾਏ/ ਫਿਰੋਜ਼ਪੁਰ 03 ਮਾਰਚ ,
ਸਿਵਲ ਸਰਜਨ ਫਿਰੋਜ਼ਪੁਰ ਡਾ.ਰਜਿੰਦਰ ਰਾਜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ
ਸੀ.ਐੱਚ.ਸੀ ਗੁਰੂਹਰਸਹਾਏ ਵਿਖੇ ਡਾ.ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਕੋਵੀਸ਼ੀਲਡ ਵੈਕਸੀਨੇਸਨ ਲਈ ਸੈਸ਼ਨ ਲਗਾਏ ਜਾ ਰਹੇ ਹਨ । ਹੈਲਥ ਵਿਭਾਗ ਦੇ ਮੁਲਜ਼ਮ ਬਲਵੰਤ ਸਿੰਘ ਵੈਕਸੀਨ ਲੈਣ ਦੌਰਾਨ
ਰੋਜਾਨਾ ਸੈਸ਼ਨ ਦਾ ਸਮਾਂ ਸਵੇਰੇ 9 ਵਜੇ 5 ਵਜੇ ਤੱਕ ਹੋਵੇਗਾ।
ਵੈਕਸੀਨ ਸੈਂਟਰ ਤੇ ਰਜਿਸਟ੍ਰੇਸ਼ਨ ਦੀ ਸੁਵਿਧਾ ਉਪਲਬਧ ਹੈ ।
ਲਾਭਪਾਤਰੀ ਨੂੰ ਰਜਿਸਟ੍ਰੇਸ਼ਨ ਲਈ ਆਪਣਾ ਪਹਿਚਾਣ ਪੱਤਰ ਜਿਸ ਤੇ ਫੋਟੋ ਅਤੇ ਜਨਮ ਮਿਤੀ ਲਿਖੀ ਹੋਵੇ ਲੈ ਕੇ ਆਉਣਾ ਜਰੂਰੀ ਹੈ ।ਸੈਸ਼ਨ ਵਾਲੀ ਥਾਂ ਤੇ ਮਾਸਕ ਲਗਾ ਕੇ ਰਖਿਆ ਜਾਵੇ,ਸਰੀਰਕ ਦੂਰੀ ਬਣਾ ਕੇ ਰੱਖੋ ਅਤੇ ਹੱਥ ਸੈਨੇਟਾਇਜ ਕੀਤੇ ਜਾਣ।
ਕੋਵੀਸ਼ੀਲਡ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲੱਗ ਰਹੀ ਹੈ।
45 ਸਾਲ ਤੋਂ 59 ਸਾਲ ਤੱਕ ਦੇ ਕਰੋਨਿਕ ਬਿਮਾਰੀਆਂ ਜਿਵੇ ਕਿ ਸੂਗਰ, ਹਾਈ ਬਲੱਡ ਪ੍ਰੈੱਸਰ,ਗੁਰਦੇ ਦੇ ਰੋਗਾਂ ,ਕੈੰਸਰ, .
ਐੱਚ.ਆਈ.ਵੀ ਇੰਨਫੈਕਸਨ ਅਤੇ ਅੰਗਹੀਣਾਂ ਆਦਿ ਨੂੰ ਪਹਿਲ ਦੇ ਆਧਾਰ ਤੇ ਕੋਵਿਡ ਵੈਕਸੀਨ ਲਗਾਈ ਜਾਵੇਗੀ।
ਸੀ.ਐੱਚ.ਸੀ
ਗੁਰੂਹਰਸਹਾਏ ਵਿਖੇ ਤੈਨਾਤ ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ,ਬਲਾਕ ਐੱਸ .ਆਈ ਚਿਮਨ ਸਿੰਘ ,ਬੀ.ਈ.ਈ ਬਿੱਕੀ ਕੌਰ , ਏ ਐਨ ਐਮ ਹਰਬੀਰ ਕੌਰ ,ਗੁਰਪ੍ਰੀਤ ਕੌਰ,ਬਲਵੰਤ ਸਿੰਘ ਆਦਿ ਸਟਾਫ਼ ਦੁਆਰਾ ਆਪਣੀ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ ਲਗਵਾਈ ਗਈ ਅਤੇ ਸਭ ਨੂੰ ਟੀਕਾਕਰਣ ਕਰਾਉਣ ਦੀ ਅਪੀਲ ਕੀਤੀ, ਤਾਂ ਜੋ ਕੋਰੋਨਾ ਵਰਗੀ ਖਤਰਨਾਕ ਮਹਾਮਾਰੀ ਤੋਂ ਨਿਜਾਤ ਪਾਈ ਜਾ ਸਕੇ। ਮੈਡਮ ਪ੍ਰਿਯੰਕਾ ਬੱਟੀ ਦੁਆਰਾ ਅੱਜ ਦੇ ਸੈਸ਼ਨ ਵਿੱਚ ਕੁੱਲ 51 ਵਿਅਕਤੀਆਂ ਨੂੰ ਇੰਜੈਕਸ਼ਨ ਲਗਾਏ ਗਏ।
ਟੀਕਾਕਰਣ ਤੋਂ ਬਾਅਦ ਸਾਰੇ ਵਿਅਕਤੀ ਬਿਲਕੁਲ ਤੰਦਰੁਸਤ ਹਨ ।ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀ ਆਈ ।
ਇਸ ਮੌਕੇ ਹਰਬੰਸ ਦੇਵੀ ਏ ਐਨ ਐਮ ,ਸੰਦੀਪ ਸਿੰਘ ,ਹਰਪ੍ਰੀਤ ਸਿੰਘ,ਭੋਲਾ ਰਾਮ ਆਦਿ ਸਟਾਫ਼ ਹਾਜ਼ਰ ਸੀ।