ਅਸ਼ੋਕ ਵਰਮਾ
ਮਾਨਸਾ, 3 ਮਾਰਚ2021:ਸੀ-ਪਾਈਟ ਕੈਂਪ ਬੋੜਾਵਾਲ ਦੇ ਕੈਂਪ ਇੰਚਾਰਜ ਸ਼੍ਰੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਆਰ.ਓ. ਪਟਿਆਲਾ ਵਿਖੇ 25 ਅਪ੍ਰੈਲ 2021 ਨੂੰ ਹੋਣ ਵਾਲੇ ਫੌਜ ਦੇ ਪੇਪਰ ਦੀ ਤਿਆਰੀ ਲਈ ਜ਼ਿਲ੍ਹਾ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਵੱਲੋਂ ਇੱਕ ਵਿਸ਼ੇਸ਼ ਕੈਂਪ ਚਲਾਇਆ ਜਾ ਰਿਹਾ ਹੈ।
ਜਸਵੰਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੇਪਰ ਦੀ ਤਿਆਰੀ ਤਜ਼ਰਬੇਕਾਰ ਅਧਿਆਪਕ ਦੁਆਰਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋਸਟੇਟ ਅਤੇ ਆਰ.ਸੀ. ਦੀ ਫੋਟੋ ਸਟੇਟ ਕਾਪੀ ਲੈ ਕੇ 5 ਮਾਰਚ 2021 ਨੂੰ ਕੈਂਪ ਵਿਖੇ ਰਿਪੋਰਟ ਕਰਨ।
ਕੈਂਪ ਇੰਚਾਰਜ ਨੇ ਦੱਸਿਆ ਕਿ ਸਿਖਲਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਰਿਹਾਇਸ਼ ਤੇ ਖਾਣਾ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 90563-35220 ਅਤੇ 78885-86296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।