ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 3 ਮਾਰਚ 2021 - ਸਿੱਖਿਆ ਵਿਭਾਗ ਵਿੱਚ 24 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸਰਕਾਰੀ ਮਿਡਲ ਸਕੂਲ ਰਾਜੋਵਾਲਾ ਵਿਖੇ ਸੁਖਵੰਤ ਸਿੰਘ ਡਰਾਇੰਗ ਟੀਚਰ ਦੀ ਸੇਵਾ ਮੁਕਤੀ ਸਮੇੰ ਸਮੂਹ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਵੱਖ- ਵੱਖ ਬੁਲਾਰਿਆਂ ਨੇ ਉਦਾਹਰਨਾਂ ਦੇ ਕੇ ਦੱਸਿਆ ਕਿ ਸੁਖਵੰਤ ਸਿੰਘ ਨੇ ਆਪਣੀ ਡਿਊਟੀ ਮਿਹਨਤ ਇਮਾਨਦਾਰੀ ਤੇ ਪੂਰੀ ਲਗਨ ਨਾਲ ਕੀਤੀ।
ਇਸ ਮੌਕੇ ਤੇ ਸੁਖਵੰਤ ਸਿੰਘ ਨੇ ਦੱਸਿਆ ਮੇਰੀ ਪਹਿਲੀ ਨਿਯੁਕਤੀ ਸੰਨ 1997 ਵਿੱਚ ਸਰਕਾਰੀ ਮਿਡਲ ਸਕੂਲ ਝੋਕ ( ਫਰੀਦਕੋਟ ) ਵਿਖੇ ਬਤੌਰ ਡਰਾਇੰਗ ਟੀਚਰ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਸੁਖਵੰਤ ਸਿੰਘ ਨੇ ਕਿਹਾ ਕਿ ਸਰਵਿਸ ਦੌਰਾਨ ਮਿਲੇ ਸਟਾਫ ਅਤੇ ਵਿਦਿਆਰਥੀਆਂ ਦੇ ਪਿਆਰ ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਸਕੂਲ ਸਟਾਫ ਤੋ ਇਲਾਵਾ ਸੁਖਵੰਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ।