← ਪਿਛੇ ਪਰਤੋ
ਰਾਜਿੰਦਰ ਕੁਮਾਰ
- ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਸੁੱਜੋਂ ਹਸਪਤਾਲ ਵਿਖੇ 'ਕੋਵੈਕਸੀਨ' ਟੀਕੇ ਦੀ ਪਹਿਲੀ ਖੁਰਾਕ ਲੈਦੇ ਹੋਏ।
ਬੰਗਾ, 3 ਮਾਰਚ 2021 - ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦਿਲਬਾਗ ਸਿੰਘ ਯਾਦਗਾਰੀ ਹਸਪਤਾਲ ਸੁੱਜੋ ਤੋ ਕੋਵਿਡ-19 ਦੇ ਟੀਕੇ 'ਕੋਵੈਕਸੀਨ' ਦੀ ਪਹਿਲੀ ਖੁਰਾਕ ਲਈ। ਪੱਲੀਝਿੱਕੀ ਨੇ ਕਿਹਾ ਕਿ ਟੀਕੇ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਟੀਕਾ ਕੋਵਿਡ ਦੇ ਵਿਰੁੱਧ ਲੜਾਈ ਵਿੱਚ ਇਕ ਲਾਈਫਾਲੀਨ ਵੱਜੋਂ ਕੰਮ ਕਰੇਗਾ। ਪੱਲੀਝਿੱਕੀ ਨੇ ਇਹ ਵੀ ਕਿਹਾ ਕਿ ਹੁਣ ਸਾਰਿਆਂ ਨੂੰ ਜਲਦੀ ਤੋ ਜਲਦੀ ਟੀਕਾ ਲਗਾਉਣਾ ਚਾਹੀਦਾ ਹੈ ਤੇ 28 ਦਿਨਾਂ ਬਾਅਦ ਇਕ ਹੋਰ ਖੁਰਾਕ ਲੈਣੀ ਚਾਹੀਦੀ ਹੈ।
Total Responses : 267