ਬਲਵਿੰਦਰ ਸਿੰਘ ਧਾਲੀਵਾਲ
- ਗਵਰਨਰ ਸਾਹਿਬ ਦੇ ਧੰਨਵਾਦੀ ਦੌਰੇ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਕੀਤੀ ਆਲੋਚਨਾ
ਸੁਲਤਾਨਪੁਰ ਲੋਧੀ, 3 ਮਾਰਚ 2021 - ਪੰਜਾਬ ਵਿਧਾਨ ਸਭਾ ਲੋਕਤੰਤਰ ਦੇ ਅਹਿਮ ਸਥਾਨਾਂ ਵਿੱਚੋਂ ਇੱਕ ਪਵਿੱਤਰ ਸਥਾਨ ਹੈ। ਜਿਸ ਵਿੱਚ ਬੀਤੇ ਦਿਨੀ ਗਵਰਨਰ ਸਾਹਿਬ ਨੇ ਕੈਪਟਨ ਸਰਕਾਰ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰ ਕੇ ਜੋ ਸ਼ਲਾਘਾ ਕੀਤੀ ਸੀ ਉਸ ਕਾਰਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਗਏ ਹਨ ਅਤੇ ਇਹ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ ਇਸ ਕਰਕੇ ਉਹਨਾਂ ਨੇ ਬੇਤੁਕਾ ਵਿਰੋਧ ਕਰਕੇ ਸਦਨ ਦੀ ਮਰਿਆਦਾ ਨੂੰ ਤਾਰੋਂ ਤਾਰ ਕੀਤਾ ਹੈ। ਇਹ ਸ਼ਬਦ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਗਵਰਨਰ ਸਾਹਿਬ ਧੰਨਵਾਦ ਮੱਤੇ ਤੇ ਆਪਣੀ ਪ੍ਰਕਿਰਿਆ ਜ਼ਾਹਿਰ ਕਰਦੇ ਹੋਏ ਕਹੇ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਜਿਸ ਦੇ ਹਲਕੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਕੈਪਟਨ ਸਾਹਿਬ ਨੇ ਸਮਾਰਟ ਸਿਟੀ ਵਿੱਚ ਸ਼ਾਮਲ ਕਰਕੇ ਉਸ ਦੇ ਵਿਕਾਸ ਦੇ ਰਾਹ ਖੋਲ੍ਹ ਦਿੱਤੇ ਹਨ। ਉਹਨਾਂ ਕਿਹਾ ਕਿ ਪਿਛਲੇ 70 ਸਾਲਾਂ ਵਿਚ ਹਲਕੇ ਦਾ ਵਿਕਾਸ ਨਹੀਂ ਹੋ ਪਾਇਆ ਸੀ ਪਰ ਕੈਪਟਨ ਸਾਹਿਬ ਨੇ 550 ਸਾਲਾ ਪ੍ਰਕਾਸ਼ ਦਿਹਾੜੇ ਤੇ ਰਿਕਾਰਡ ਤੋੜ ਵਿਕਾਸ ਕਰਾਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਦੁਨੀਆਂ ਦੇ ਨਕਸ਼ੇ ਵਿਚ ਉਭਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਤੇ ਹੁਣ 174 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਵਿੱਚਚ ਵਡਮੁੱਲਾ ਯੋਗਦਾਨ ਪਾਇਆ ਹੈ।
ਵਿਧਾਇਕ ਚੀਮਾ ਵੱਲੋਂ ਆਪਣੇ ਭਾਸ਼ਣ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸੰਸਦ ਦਾ ਘਿਰਾਓ ਕਰਨ ਅਤੇ ਗਵਰਨਰ ਸਾਹਿਬ ਦੇ ਮੱਤੇ ਦੀਆਂ ਕਾਪੀਆਂ ਸਾੜਨ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਨੂੰ ਸੂਬੇ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ ਹੁਣੇ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਇਹਨਾਂ ਪਾਰਟੀਆਂ ਨੂੰ ਲੋਕਾਂ ਵੱਲੋਂ ਨਕਾਰਨ ਦੀ ਪੋਲ ਖੁੱਲ੍ਹ ਗਈ ਹੈ ਜਿਸ ਕਰਕੇ ਇਹ ਅਪਣਾ ਵਜੂਦ ਬਣਾਉਣ ਲਈ ਇਹ ਪਾਰਟੀਆਂ ਅਜਿਹੇ ਡਰਾਮੇਬਾਜ਼ੀ ਕਰ ਰਹੀਆਂ ਹਨ।
ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਕੈਪਟਨ ਸਾਹਿਬ ਵੱਲੋਂ ਪ੍ਰਿੰਸੀਪਲ ਸਲਾਹਕਾਰ ਬਣਾਉਣ ਤੇ ਵਿਧਾਇਕ ਚੀਮਾ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਨੂੰ ਪਾਰਟੀਆਂ ਨੂੰ ਪ੍ਰਸ਼ਾਂਤ ਫੋਵੀਆ ਹੋ ਗਿਆ ਜਿਸ ਕਰਕੇ ਇਹ ਵਾਰ ਵਾਰ ਪ੍ਰਸ਼ਾਂਤ ਦਾ ਨਾਮ ਦੁਹਰਾ ਰਹੀਆਂ ਹਨ। ਬੀਜੇਪੀ ਵਿਧਾਇਕ ਨੂੰ ਸਦਨ ਵਿੱਚ ਬੋਲਣ ਤੋਂ ਰੋਕਦਿਆਂ ਸ੍ਰੀ ਚੀਮਾ ਨੇ ਕਿਹਾ ਕਿਸਾਨ ਵਿਰੋਧੀ ਪਾਰਟੀ ਨੂੰ ਕਿਸੇ ਵੀ ਕੀਮਤ ਵਿੱਚ ਸੰਸਦ ਵਿਚ ਬੋਲਣ ਨਹੀਂ ਦਿੱਤਾ ਜਾਵੇਗਾ। ੳੁਨ੍ਹਾਂ ਕੈਪਟਨ ਸਰਕਾਰ ਵੱਲੋਂ ਕਿਸਾਨਾ ਹਿਤੈਸ਼ੀ ਅਤੇ ਲੋਕ ਹਿੱਤਾਂ ਲਈ ਲਏ ਗਏ ਫ਼ੈਸਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬਵਿਚ ਮੁੜ ਤੋਂ ਸਰਕਾਰ ਬਣਾ ਕੇ ਸੂਬੇ ਨੂੰ ਆਰਥਕ ਪੱਖੋਂ ਮਜਬੂਤ ਕਰ ਦੇਵੇਗੀ।