← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 3 ਮਾਰਚ 2021 - ਕੁਝ ਵਿਅਕਤੀਆਂ ਵਲੋਂ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਅਤੇ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਗਰਾਓਂ ਦੇ ਏਐਸਆਈ ਰਾਜ ਕਿਸ਼ਨ ਨੇ ਦਸਿਆ ਕਿ ਪੁਲਿਸ ਕੋਲ ਹਾਰਜੋਬਨਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਾਰਵਾਈ ਸੀ ਕਿ ਉਹ ਆਪਣੇ ਦੋਸਤ ਨਾਲ ਜਗਰਾਓਂ ਸਮਾਨ ਲੈਣ ਆਇਆ ਸੀ ਅਤੇ ਜਦੋ ਉਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤਾਂ ਰਸਤੇ ਵਿਚ ਕੁਝ ਵਿਅਕਤੀ ਰਸਤੇ ਵਿਚ ਕਿਸੇ ਨਾਲ ਬਹਿਸ ਕਰ ਰਹੇ ਸੀ ਅਤੇ ਜਦੋ ਅਸੀਂ ਓਨਾ ਨੂੰ ਰਸਤੇ ਤੋਂ ਪਾਸੇ ਹੋਣ ਲਈ ਕਿਹਾ ਤਾਂ ਓਨਾ ਵਲੋਂ ਸਾਡੇ ਨਾਲ ਗਾਲੀ ਗਲੌਚ ਕਰਦਿਆਂ ਸਾਡੀ ਕੁੱਟਮਾਰ ਕੀਤੀ ਅਤੇ ਮੇਰਾ ਮੋਬਾਈਲ ਅਤੇ ਸੋਨੇ ਦੀ ਚੇਨ ਖੋਹਕੇ ਲੈ ਗਏ। ਪੁਲਿਸ ਵਲੋਂ ਚੈਨਾ ਸਿੰਘ , ਅਜਾਦ ਸਿੰਘ ਅਤੇ 5 ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ।
Total Responses : 930