← ਪਿਛੇ ਪਰਤੋ
ਸਪੇਨ ’ਚ ਕਿਸਾਨਾਂ ਦੇ ਹੱਕ ’ਚ ਬਣਿਆ ਕਾਨੂੰਨ ਚੰਡੀਗੜ੍ਹ, 4 ਮਾਰਚ, 2021 : ਸਪੇਨ ਨੇ ਕਿਸਾਨਾਂ ਦੇ ਹੱਕ ਵਿਚ ਕਾਨੂੰਨ ਬਣਾ ਕੇ ਇਹ ਤੈਅ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਕਿਸਾਨਾਂ ਦੀ ਲਾਗਤ ਨਾਲੋਂ ਘੱਟ ਕੀਮਤ ’ਤੇ ਕਿਸਾਨਾਂ ਦੀ ਜਿਣਸ ਨਹੀਂ ਖਰੀਦੇਗਾ। ਸਪੇਨ ਨੇ ਇਹ ਵੀ ਤੈਅ ਕੀਤਾ ਹੈ ਕਿਜੇਕਰ ਕੋਈ ਵਿਅਕਤੀ ਲਾਗਤ ਨਾਲੋਂ ਘੱਟ ਕੀਮਤ ’ਤੇ ਜਿਣਸ ਖਰੀਦਦਾ ਹੈ ਤਾਂਫਿਰ ਅਜਿਹੇ ਵਿਅਕਤੀ ਨੂੰ ਸਜ਼ਾ ਵੀ ਹੋ ਸਕਦੀ ਹੈ ਤੇ ਜ਼ੁਰਮਾਨਾ ਵੀ ਹੋ ਸਕਦਾ ਹੈ। ਸਪੇਨ ਵੱਲੋਂ ਅਜਿਹਾ ਕਾਨੂੰਨ ਬਣਾਉਣ ਤੋਂ ਬਾਅਦ ਹੁਣ ਦਿੱਲੀ ਬਾਰਡਰਾਂ ’ਤੇ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਵੀ ਐਮ ਐਸ ਪੀ ਨਾਲੋਂ ਘੱਟ ਕੀਮਤ ’ਤੇ ਖਰੀਦ ’ਤੇ ਪਾਬੰਦੀ ਬਾਰੇ ਕਾਨੁੰਨ ਬਣਾਵੇ। ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਇਹਨਾਂ ਮੰਗਾਂ ਨੂੰ ਲੈ ਕੇ ਹੀ ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ।
Total Responses : 267