ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਮਾਰਚ 2021 - ਸਿਹਤ ਵਿਭਾਗ ਵੱਲੋਂ ਕਾਫ਼ੀ ਸਮੇਂ ਤੋਂ ਯੂ.ਡੀ.ਆਈ.ਡੀ ਕਾਰਡ ਭਾਵ ਯੂਨੀਕ ਡੀਸੇਬਲਟੀ ਆਈਡੇਂਟਟੀ ਕਾਰਡ ਸੰਬੰਧੀ ਅੰਗਹੀਣ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਹੇ ਹੈ ਕਿ ਉਹ ਆਪਣੇ ਅੰਗਹੀਣਤਾਂ ਸੰਬੰਧੀ ਬਣੇ ਪੁਰਾਣੇ ਸਰਟੀਫਿਕੇਟਾਂ ਨੂੰ ਡਿਜ਼ਲੀਟਾਈਜ਼ੇਸ਼ਨ ਭਾਵ ਆਨ—ਲਾਈਨ, ਜਾ ਫਿਰ ਜਿਨ੍ਹਾਂ ਨੇ ਅਜੇ ਤੱਕ ਆਪਣੇ ਅੰਗਹੀਣਤਾ ਸੰਬੰਧੀ ਸਰਟੀਫਿਕੇਟ ਨਹੀਂ ਬਣਵਾਏ ਹਨ ਉਹ ਜਲਦੀ ਸਰਕਾਰੀ ਸਿਹਤ ਕੇਂਦਰ ਵਿਖੇ ਜਾ ਕਿ ਬਣਵਾ ਲੈਣ।
ਇਸੇ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਪਿੰਡ ਲੱਖਣ ਕਿ ਪੱਡੇ ਵਿਖੇ ਦਿਵਿਆਂਗ ਲੋਕਾਂ ਦੇ ਨਵੇਂ ਸਰਟੀਫਿਕੇਟ ਬਣਵਾਉਣ ਲਈ ਅਤੇ ਪੁਰਾਣੇ ਸਰਟੀਫਿਕੇਟਾਂ ਨੂੰ ਡਿਜ਼ਲੀਟਾਈਜ਼ੇਸ਼ਨ ਭਾਵ ਆਨ—ਲਾਈਨ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਵੀ ਘਰ—ਘਰ ਜਾ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰ ਦਿਵਿਆਂਗ ਸਰਟੀਫਿਕੇਟ ਬਣਵਾਉਣ ਲਈ ਕਿਹਾ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਜਾਂਚ ਨਵੇਂ ਸਰਟੀਫਿਕੇਟ ਬਣਵਾਏ ਗਏ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਪਹਿਲਾਂ ਤੋਂ ਬਣੇ ਹਨ ਉਨਾਂ ਦੇ ਸਰਟੀਫਿਕੇਟ ਆਨ—ਲਾਈਨ ਕੀਤੇ ਗਏ।ਇਸ ਮੌਕੇ ਉਨ੍ਹਾਂ ਦਿਵਿਆਂਗ ਲੋਕਾਂ ਨੂੰ ਆਪ ਅਗੇ ਆ ਕਿ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆ ਜਲਦ ਤੋਂ ਜਲਦ ਆਪਣੇ ਯੂ.ਡੀ.ਆਈ.ਡੀ ਕਾਰਡ ਬਣਵਾਉਣ ਲਈ ਕਿਹਾ।