ਜਲੰਧਰ 4 ਮਾਰਚ 2021 - ਵਿਜੀਲੈਂਸ ਟੀਮ ਨੇ ਗੁਪਤ ਸੂਚਨਾ ਤੇ ਰਿਸ਼ਵਤਖੋਰੀ ਖਿਲਾਫ ਕਾਰਵਾਈ ਕਰਦਿਆਂ ਇੱਕ ਏਐਸਆਈ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕੋਦਰ ਦੇ ਦੇਹਾਤੀ ਥਾਣੇ ਵਿਚ ਤਾਇਨਾਤ ਇਕ ਏਐਸਆਈ ਨੂੰ ਵਿਜੀਲੈਂਸ ਟੀਮ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
ਪਹਿਲੇ ਕੇਸ ਵਿੱਚ ਨਕੋਦਰ ਪਿੰਡ ਥਾਣੇ ਵਿੱਚ ਤਾਇਨਾਤ ਏਐਸਆਈ ਮਲਖਰਾਜ ਨੇ ਲੜਾਈ-ਝਗੜਾ ਕਰਨ ਦੇ ਬਦਲੇ ਇੱਕ ਪਾਸੇ ਤੋਂ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਰਕਮ ਵਿਚੋਂ ਜਦੋਂ ਉਹ ਪੰਜ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਲੈ ਰਿਹਾ ਸੀ ਤਾਂ ਵਿਜੀਲੈਂਸ ਦੀ ਟੀਮ ਦੀ ਗੁਪਤ ਸੂਚਨਾ ਦੇ ਅਧਾਰ ‘ਤੇ ਉਸ ਨੇ ਕਾਰਵਾਈ ਕੀਤੀ। ਇਹ ਕਾਰਵਾਈ ਡੀਐਸਪੀ ਦਲਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਫੜੇ ਗਏ ਏਐਸਆਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।