ਹਰੀਸ਼ ਕਾਲੜਾ
ਰੂਪਨਗਰ, 4 ਮਾਰਚ 2021: ਸ਼੍ਰੀ ਗੁਰਵਿੰਦਰ ਸਿੰਘ ਜ਼ੋਹਲ ਪੀ.ਸੀ.ਐਸ. ਚੋਣਕਾਰ ਰਜਿਸਟਰੇਸ਼ਨ ਅਫਸਰ-ਉਪ ਮੰਡਲ ਮੈਜਿਸਟਰੇਟ, ਰੂਪਨਗਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਉਪ ਮੰਡਲ ਮੈਜਿਸਟਰੇਟ, ਚਮਕੌਰ ਸਾਹਿਬ ਵਲੋਂ ਜਾਰੀ ਪ੍ਰੈਸ ਬਿਆਨਾਂ ਰਾਹੀਂ ਦੱਸਿਆ ਗਿਆ ਹੈ ਕਿ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੋਗਤਾ 01 ਜਨਵਰੀ 2021 ਦੌਰਾਨ ਨਵੇਂ ਰਜਿਸਟਰ ਕੀਤੇ ਵੋਟਰਾਂ ਦੇ ਈ.ਐਪਿਕ ਕਾਰਡ ਡਾਊਂਨਲੋਡ ਕਰਵਾਉਣ ਲਈ 6 ਅਤੇ 7 ਮਾਰਚ 2021 ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਜਿਸ ਤਹਿਤ 50 ਰੂਪਨਗਰ ਵਿਧਾਨ ਚੋਣ ਹਲਕੇ ਅਤੇ ਵਿਧਾਨ ਸਭਾ ਚੋਣ ਹਲਕਾ 51-ਚਮਕੌਰ ਸਾਹਿਬ ਦੇ ਸਮੂਹ ਬੀ.ਐਲ.ਓ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਪਣੇ ਆਪਣੇ ਬੂਥਾਂ ਤੇ ਬੈਠ ਕੇ ਨਵੇਂ ਰਜਿਸਟਰ ਹੋਏ ਵੋਟਰਾਂ ਦੇ ਈ-ਐਪਿਕ ਡਾਊਂਨਲੋਡ ਕਰਵਾਉਣਗੇ।
ਉਨ੍ਹਾਂ ਵਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 50 ਰੂਪਨਗਰ ਅਤੇ ਵਿਧਾਨ ਸਭਾ ਚੋਣ ਹਲਕਾ 51-ਚਮਕੌਰ ਸਾਹਿਬ ਦੇ ਯੋਗਤਾ 1 ਜਨਵਰੀ 2021 ਦੇ ਅਧਾਰ ਤੇ ਨਵੇਂ ਰਜਿਸਟਰ ਹੋਏ 100 ਫੀਸਦੀ ਵੋਟਰਾਂ ਨੂੰ ਈ-ਐਪਿਕ ਡਾਊਨਲੋਡ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਚੋਣ ਕਮਿਸ਼ਨ ਦੀ ਇਸ ਮੁਹਿੰਮ ਤਹਿਤ ਨਵੇਂ ਰਜਿਸਟਰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 6 ਅਤੇ 7 ਮਾਰਚ 2021 ਨੂੰ ਆਪਣੇ ਬੂਥ ਤੇ ਜ਼ਰੂਰ ਪਹੁੰਚਣ। ਇਸ ਤੋਂ ਇਲਾਵਾ ਜੋ ਵੋਟਰ ਬੂਥ ਤੇ ਨਹੀਂ ਜਾ ਸਕਦੇ ਉਹ ਈ-ਐਪਿਕ ਡਾਉਨਲੋਡ ਕਰਨ ਲਈ ਵੋਟਰ ਹੈਲਪਲਾਈਨ ਮੋਬਾਇਲ ਐਪ ਅਤੇ https://nvsp.in/ ਤੇ ਰਜਿਸਟਰ ਮੋਬਾਈਲ ਨੰਬਰ ਰਾਹੀਂ ਪੋਰਟਲ ਤੇ ਰਜਿਸਟਰ ਕਰਕੇ, ਆਪਣਾ ਵੋਟਰ ਕਾਰਡ ਨੰਬਰ ਜਾਂ ਫਾਰਮ ਨੰ. 6 ਦਾ ਰੈਫਰੈਂਸ ਨੰਬਰ ਭਰਨ ਉਪਰੰਤ ਰਜਿਸਟਰ ਮੋਬਾਈਲ ਨੰਬਰ ਤੇ ੳ.ਟੀ.ਪੀ. ਆਵੇਗਾ ਜਿਸ ਨਾਲ ਵੋਟਰ ਦਾ ਵੋਟਰ ਕਾਰਡ ਡਾਉਨਲੋਡ ਹੋ ਜਾਵੇਗਾ।